International

ਨਿਊ ਯਾਰਕ ’ਚ ਬਿਜਲੀ ਜਾਣ ਕਾਰਨ ਮਚੀ ਹਾਹਾਕਾਰ

ਅਮਰੀਕਾ ਦੇ ਮਹਾਂਨਗਰ ਨਿਊ ਯਾਰਕ ਦੇ ਮੈਨਹੱਟਨ ਇਲਾਕੇ ਵਿੱਚ ਸਨਿੱਚਰਵਾਰ ਦੇਰ ਸ਼ਾਮੀਂ ਬਿਜਲੀ ਚਲੀ ਜਾਣ ਕਾਰਨ ਧਰਤੀ ਹੇਠਾਂ ਬਿਜਲੀ ਨਾਲ ਚੱਲਣ ਵਾਲੀਆਂ ਮੈਟਰੋ ਰੇਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਆਮ ਕਾਰੋਬਾਰੀ ਅਦਾਰਿਆਂ ਦੇ ਕੰਮਕਾਜ ਵਿੱਚ ਵੀ ਵੱਡਾ ਵਿਘਨ ਪਿਆ। ਸੜਕੀ ਆਵਾਜਾਈ ਵੀ ਟ੍ਰੈਫ਼ਿਕ ਲਾਈਟਾਂ ਬੰਦ ਹੋਣ ਕਾਰਨ ਲਗਭਗ ਠੱਪ ਵਰਗੀ ਹੋ ਗਈ। ਵੱਡੇ–ਵੱਡੇ ਜਾਮ ਲੱਗ ਗਏ। ਇੰਝ ਨਿਊ ਯਾਰਕ ਦੇ ਵੱਡੇ ਇਲਾਕੇ ਵਿੱਚ ਹਾਲਾਤ ਹਾਹਾਕਾਰ ਮਚਣ ਵਾਲੇ ਹੋ ਗਏ। 70,000 ਘਰਾਂ ਦੀ ਬਿਜਲੀ ਵੀ ਨਾਲ ਹੀ ਬੰਦ ਸੀ। ਇਹ ਇਲਾਕਾ ਬਹੁਤ ਸੰਘਣੀ ਆਬਾਦੀ ਵਾਲਾ ਹੈ ਤੇ ਪੰਜ ਵੱਡੇ ਇਲਾਕਿਆਂ (ਬੋਰੋਜ਼) ਦੀ ਬਿਜਲੀ ਪੂਰੀ ਤਰ੍ਹਾਂ ਬੰਦ ਸੀ। ਇਹ ਬਿਜਲੀ ਪੂਰੇ ਪੰਜ ਘੰਟੇ ਬੰਦ ਰਹੀ ਤਦ ਤੱਕ ਜਿਵੇਂ ਹਰ ਪਾਸੇ ਅਰਾਜਕਤਾ ਜਿਹੀ ਫੈਲੀ ਹੋਈ ਸੀ। ਇਹ ਖ਼ਬਰ ਲਿਖੇ ਜਾਣ ਤੱਕ ਬਹੁਤੇ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਬਹਾਲ ਹੋ ਗਈ ਸੀ। ਫਿਰ ਵੀ ਐਮਰਜੈਂਸੀ ਸੇਵਾਵਾਂ ਲਈ 911 ਉੱਤੇ ਕਾੱਲ ਕੀਤੀ ਜਾ ਸਕਦੀ ਹੈ। ਹੁਣ ਬਿਜਲੀ ਦੀ ਇਸ ਖ਼ਰਾਬੀ ਦੇ ਕਾਰਨ ਜਾਣਨ ਦੇ ਜਤਨ ਚੱਲ ਰਹੇ ਹਨ। ਇਹ ਬਿਜਲੀ ਨਿਊ ਯਾਰਕ ਦੇ ਪੱਛਮ ਵੱਲ ਪੰਜਵੇਂ ਐਵੇਨਿਊ ਤੋਂ ਲੈ ਕੇ ਹਡਸਨ ਦਰਿਆ ਤੱਕ ਤੇ 42ਵੀਂ ਸੜਕ ਤੋਂ 72ਵੀਂ ਸੜਕ ਤੱਕ ਬੰਦ ਸੀ। ਬੇਹੱਦ ਪ੍ਰਸਿੱਧ ਟਾਈਮਜ਼ ਸਕੁਏਰ ਦੇ ਕਈ ਹੋਰਡਿੰਗ ਵੀ ਬਿਜਲੀ ਜਾਣ ਕਾਰਨ ਬੰਦ ਹੋ ਗਏ ਸਨ

Show More

Related Articles

Leave a Reply

Your email address will not be published. Required fields are marked *

Close