International

ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਨੇ ਆਪਣੀ ਮਾਂ ਡਾਇਨਾ ਦੇ 60ਵੇ ਜਨਮ ਦਿਨ ਮੌਕੇ ਲੰਡਨ ਦੇ ਕੈਨਸਿੰਗਟਨ ਪੈਲਿਸ ‘ਚ ਸਥਾਪਿਤ ਕੀਤੇ ਬੁੱਤ ਤੋਂ ਹਟਾਇਆ ਪਰਦਾ

ਲੰਡਨ – ਡਿਊਕਸ ਆਫ ਕੈਮਬ੍ਰਿਜ ਅਤੇ ਸੁਸੇਕਸ ਨੇ ਆਪਣੀ ਮਾਂ ਡਾਇਨਾ, ਪ੍ਰਿੰਸੈਸ ਆਫ ਵੇਲਜ਼ ਦੇ 60 ਵੇਂ ਜਨਮ ਦਿਨ ਮੌਕੇ ਉਹਨਾਦੀ ਯਾਦ ਵਿੱਚ ਕੈਨਸਿੰਗਟਨ ਪੈਲਿਸ ਲੰਡਨ ਵਿੱਚ ਸਥਾਪਿਤ ਕੀਤੀ ਮੂਰਤੀ ਤੋਂ ਪਰਦਾ ਉਠਾ ਕੇ ਉਦਘਾਟਨ ਕੀਤਾ। ਇਹ ਮੂਰਤੀ ਕੈਨਸਿੰਗਟਨ ਪੈਲੇਸ ਦੇ ਨਵੇਂਡਿਜ਼ਾਈਨ ਕੀਤੇ ਸਨਕਨ ਗਾਰਡਨ ਵਿੱਚ ਸ਼ਸ਼ੋਬਿਤ ਕੀਤੀ ਹੈ।
ਦੋਵੇਂ ਭਰਾਵਾਂ ਨੇ ਇਸ ਮੂਰਤੀ ਦੀ ਸਥਾਪਨਾ ਦੀ 2017 ਵਿੱਚ ਆਗਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮਹਿਲ ਵਿੱਚ ਆਉਣ ਵਾਲੇਯਾਤਰੀਆਂ ਨੂੰ “ਉਹਨਾ ਦੀ ਮਾਂ ਦੀ ਜ਼ਿੰਦਗੀ ਅਤੇ ਉਸਦੀ ਵਿਰਾਸਤ ਬਾਰੇ ਸੋਚਣ ਵਿੱਚ ਸਹਾਇਤਾ ਕਰੇਗੀ”।
ਉਨ੍ਹਾਂ ਨੇ ਸਮਾਰੋਹ ਦੌਰਾਨ ਇਕ ਦੂਜੇ ਦੇ ਨਾਲ ਖੜ੍ਹੋ ਕੇ ਤਸਵੀਰਾਂ ਵੀ ਖਿੱਚਵਾਈਆਂ। ਕੇਨਸਿੰਗਟਨ ਪੈਲੇਸ ਨੇ ਕਿਹਾ ਕਿ ਸਨਕਨ ਗਾਰਡਨ”ਰਾਜਕੁਮਾਰੀ ਦੇਮਨਪਸੰਦ ਸਥਾਨਾਂ ਵਿੱਚੋਂ ਇੱਕ” ਸੀ। ਬਾਗ਼ ਦੇ ਨਵੇਂ ਡਿਜ਼ਾਇਨ ਲਈ 4,000 ਤੋਂ ਵੱਧ ਫੁੱਲ ਲਗਾਏ ਗਏ ਹਨ, ਜਿਸ ਨੂੰ ਪੂਰਾ ਹੋਣ ਵਿੱਚ 1000 ਘੰਟੇ ਲੱਗੇ ਹਨ। ਇਹ ਬਾਗ ਲੰਡਨ ਦੇ ਹਾਈਡ ਪਾਰਕ ਦੇ ਅੰਦਰ ਹੈ, ਕੇਨਸਿੰਗਟਨ ਪੈਲੇਸ ਅਨੁਸਾਰ ਸ਼ੁੱਕਰਵਾਰ ਤੋਂ ਲੋਕਾਂ ਲਈ ਮੁਫਤ ਦੇਖਣ ਲਈ ਖੁੱਲ੍ਹੇਗਾ। ਇਸ ਮੌਕੇ ਡਾਇਨਾ ਦਾਭਰਾ ਅਰਲ ਸਪੈਂਸਿਰ ਵੀ ਮੌਜੂਦ ਸੀ।

Show More

Related Articles

Leave a Reply

Your email address will not be published. Required fields are marked *

Close