National

ਫੌਜ ਦਾ ਜਵਾਨ ਪਾਕਿਸਤਾਨ ਦੀ ਮਹਿਲਾ ਏਜੰਟ ਵੱਲੋਂ ‘ਹਨੀ ਟ੍ਰੈਪ’ ਵਿੱਚ ਫਸਿਆ

ਜੈਪੁਰ,- ਫੌਜ ਦੇ ਇੱਕ ਜਵਾਨ ਪਾਕਿਸਤਾਨ ਪਾਕਿਸਤਾਨ ਦੀ ਮਹਿਲਾ ਏਜੰਟ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਜਾਲ ਵਿੱਚ ਫਸਾ ਕੇ ਖੁਫ਼ੀਆ ਜਾਣਕਾਰੀ ਹਾਸਲ ਕੀਤੀ ਸੀ।
ਪਤਾ ਲੱਗਾ ਹੈ ਕਿ ਆਪਣੇ ਜਾਲ ਵਿੱਚ ਫਸਾਉਣ ਲਈ ਪਾਕਿ ਮਹਿਲਾ ਜਵਾਨ ਨਾਲ ਅਸ਼ਲੀਲ ਗੱਲਾਂ ਕਰਦੀ ਸੀ। ਰਾਜਸਥਾਨ ਵਿੱਚ ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਦਾ ਵਾਸੀ ਜਵਾਨ ਆਕਾਸ਼ ਮਹਰੀਆ ਪੁੱਤਰ ਹਰਦਿਆਲ ਛੁੱਟੀ ਉੱਤੇਆਪਣੇ ਪਿੰਡ ਆਇਆ ਤਾਂ ਸੂਬੇ ਦੀ ਇੰਟੈਲੀਜੈਂਸ ਦੇ ਰਾਡਾਰ ਉੱਤੇ ਆ ਗਿਆ। ਬੀਤੇ ਇੱਕ ਮਹੀਨੇ ਤੋਂ ਉਸ ਉੱਤੇ ਨਜ਼ਰ ਰੱਖੀ ਜਾ ਰਹੀ ਸੀ। ਆਖ਼ਿਰ ਕੱਲ੍ਹ ਜਵਾਨ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਫਤੇਹਪੁਰ ਵਿੱਚ ਫੜਿਆ ਗਿਆ।
ਰਾਜਸਥਾਨ ਇੰਟੈਲੀਜੈਂਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਜਵਾਨ ਨੇ ਫੌਜ ਨਾਲ ਜੁੜੀਆਂ ਕਈ ਮਹੱਤਵ ਪੂਰਨ ਜਾਣਕਾਰੀਆਂ ਮਹਿਲਾ ਨੂੰ ਦਿੱਤੀਆਂ ਸਨ। ਉਸ ਦੇ ਖ਼ਿਲਾਫ਼ ਆਫੀਸ਼ਲ ਸੀਕ੍ਰੇਟ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਸੀਕਰ ਦੇ ਪੁਲਸ ਮੁਖੀ ਸ਼ਾਂਤਨੂ ਕੁਮਾਰ ਨੇ ਦੱਸਿਆ ਕਿ ਆਕਾਸ਼ ਮਹਰੀਆ ਫਰਜ਼ੀ ਨਾਂ ਨਾਲ ਬਣੀ ਇੱਕ ਫਰਜ਼ੀ ਫੇਸਬੁੱਕ ਆਈ ਡੀ ਨਾਲ ਜੁੜਿਆ ਹੋਇਆ ਸੀ। ਇਹ ਆਈ ਡੀ ਪਾਕਿਸਤਾਨੀ ਮਹਿਲਾ ਜਾਸੂਸ ਦੀ ਸੀ, ਜਿਸ ਨੇ ਉਸ ਨੂੰ ਆਪਣੇ ਜਾਲ ਵਿੱਚ ਫਸਾਇਆ ਸੀ। ਉਹ 17 ਫਰਵਰੀ ਨੂੰ ਇੱਕ ਮਹੀਨੇ ਦੀ ਛੁੱਟੀ ਉੱਤੇ ਆਪਣੇ ਪਿੰਡ ਆਇਆ ਸੀ। ਆਕਾਸ਼ ਮਹਰੀਆ ਸਤੰਬਰ, 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ।

Show More

Related Articles

Leave a Reply

Your email address will not be published. Required fields are marked *

Close