Canada

ਸਕੂਲ ਵਿੱਚ ਛੁਰੇਬਾਜ਼ੀ ਕਾਰਨ ਲੜਕੀ ਦੀ ਹੋਈ ਮੌਤ

ਐਡਮੰਟਨ(ਦੇਸ ਪੰਜਾਬ ਟਾਈਮਜ਼)-  ਸੋਮਵਾਰ ਸਵੇਰੇ ਐਡਮੰਟਨ ਦੇ ਦੱਖਣ ਵੱਲ ਸਥਿਤ ਸਕੂਲ ਵਿੱਚ ਜਿਸ 17 ਸਾਲਾ ਵਿਦਿਆਰਥਣ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਆਰਸੀਐਮਪੀ ਵੱਲੋਂ ਦਿੱਤੀ ਗਈ।
ਉਸੇ ਦਿਨ ਜ਼ਖ਼ਮੀ ਹਾਲਤ ਵਿੱਚ ਲੜਕੀ ਨੂੰ ਲੈਡਕ ਦੇ ਕ੍ਰਾਈਸਟ ਦ ਕਿੰਗ ਸਕੂਲ ਤੋਂ ਐਡਮੰਟਨ ਵਿੱਚ ਯੂਨੀਵਰਸਿਟੀ ਆਫ ਐਲਬਰਟਾ ਹਾਸਪਿਟਲ ਲਿਆਂਦਾ ਗਿਆ। ਪੁਲਿਸ ਨੇ ਦੱਸਿਆ ਕਿ ਲੜਕੀ ਦੀ ਮੌਤ ਦੁਪਹਿਰੇ 3:00 ਵਜੇ ਤੋਂ ਠੀਕ ਪਹਿਲਾਂ ਹੋਈ। ਪੁਲਿਸ ਨੇ ਇਹ ਵੀ ਦੱਸਿਆ ਕਿ ਹੁਣ ਇਸ ਮੌਤ ਨੂੰ ਕਤਲ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਵੱਲੋਂ 19 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਕਿ ਮਾਰੀ ਗਈ ਲੜਕੀ ਤੇ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਉਹ ਲੜਕਾ ਵੀ ਉਸੇ ਸਕੂਲ ਵਿੱਚ ਪੜ੍ਹਦਾ ਸੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9:30 ਵਜੇ ਕ੍ਰਾਈਸਟ ਦ ਕਿੰਗ ਸਕੂਲ ਦੇ ਕਲਾਸਰੂਮ ਵਿੱਚ ਹੋਏ ਇਸ ਹਿੰਸਕ ਹਮਲੇ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ। ਇਹ ਵੀ ਦੱਸਿਆ ਗਿਆ ਕਿ ਜਿਸ ਵਿਅਕਤੀ ਨੇ ਹਮਲਾ ਕੀਤਾ ਉਹ ਸਕੂਲ ਤੋਂ ਬਾਹਰ ਭੱਜ ਗਿਆ। ਬਾਅਦ ਵਿੱਚ ਉਸ ਨੂੰ ਦੁਪਹਿਰ ਦੇ 12:20 ਉੱਤੇ ਮੀਡੋਵਿਊ ਇਲਾਕੇ ਦੇ ਇੱਕ ਘਰ ਦੇ ਪਿੱਛਿਓਂ ਗ੍ਰਿਫਤਾਰ ਕਰ ਲਿਆ ਗਿਆ। ਆਰਸੀਐਮਪੀ ਨੇ ਆਖਿਆ ਕਿ ਉਹ ਕਿਸੇ ਹੋਰ ਮਸ਼ਕੂਕ ਦੀ ਭਾਲ ਨਹੀਂ ਕਰ ਰਹੇ।

Show More

Related Articles

Leave a Reply

Your email address will not be published. Required fields are marked *

Close