International

ਗਲੋਬਲ ਹੰਗਰ ਇੰਡੈਕਸ ‘ਚ ਸੁਧਰੀ ਭਾਰਤ ਦੀ ਰੈਂਕਿੰਗ

ਨਵੀਂ ਦਿੱਲੀ: ਗਲੋਬਲ ਹੰਗਰ ਇੰਡੈਕਸ 2020 ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਗਲੋਬਲ ਹੰਗਰ ਇੰਡੈਕਸ ਵਿਚ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ, ਪਰ ਫਿਰ ਵੀ ਭਾਰਤ ਕਈ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ। ਇਨ੍ਹਾਂ ਦੇਸ਼ਾਂ ਵਿਚ ਨੇਪਾਲ, ਸ੍ਰੀਲੰਕਾ, ਮਿਆਂਮਾਰ, ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਸ਼ਾਮਲ ਹਨ। ਦੱਸ ਦਈਏ ਕਿ 107 ਦੇਸ਼ਾਂ ਦੀ ਸੂਚੀ ਵਿਚ ਭਾਰਤ 94ਵੇਂ ਨੰਬਰ ‘ਤੇ ਹੈ। ਸਿਰਫ 13 ਦੇਸ਼ ਅੱਗੇ ਹਨ ਜਿਨ੍ਹਾਂ ਤੋਂ ਭਾਰਤ ਅੱਗੇ ਹੈ। ਇਹ ਦੇਸ਼ ਰਵਾਂਡਾ, ਨਾਈਜੀਰੀਆ, ਅਫਗਾਨਿਸਤਾਨ, ਲੀਬੀਆ, ਮੋਜ਼ਾਮਬੀਕ ਅਤੇ ਚਾਡ ਹਨ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਮੁਤਾਬਕ, ਭਾਰਤ ਵਿਚ ਭੁੱਖ ਦੇ ਮਾਮਲੇ ਵਿਚ ਸਥਿਤੀ 27.2 ਦੇ ਸਕੋਰ ਨਾਲ ‘ਗੰਭੀਰ’ ਹੈ। ਰਿਪੋਰਟ ਮੁਤਾਬਕ ਭਾਰਤ ਦੀ ਲਗਪਗ 14% ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ।

Show More

Related Articles

Leave a Reply

Your email address will not be published. Required fields are marked *

Close