International

ਨੌਜਵਾਨ ਨੇ ਅਧਿਆਪਕ ਦਾ ਸਿਰ ਕੀਤਾ ਕਲਮ, ਪੁਲਿਸ ਨੇ ਗੋਲੀ ਮਾਰ ਕੀਤਾ ਢੇਰ

ਪੈਰਿਸ: ਫਰਾਂਸ ਵਿੱਚ ਨਬੀ ਮੁਹੰਮਦ ਦੇ ਕਾਰਟੂਨ ਬਾਰੇ ਵਿਦਿਆਰਥੀਆਂ ਨਾਲ ਗੱਲ ਕਰਨ ਵਾਲੇ ਇੱਕ ਅਧਿਆਪਕ ਦਾ ਸ਼ੁੱਕਰਵਾਰ ਇੱਕ ਵਿਅਕਤੀ ਨੇ ਸਿਰ ਕਲਮ ਕਰ ਦਿੱਤਾ।ਜਿਸ ਤੋਂ ਪੁਲਿਸ ਤੋਂ ਬਾਅਦ ਪੁਲਿਸ ਨੇ ਕਾਤਲ ਨੂੰ ਵੀ ਗੋਲੀ ਮਾਰ ਦਿੱਤੀ।ਉਧਰ ਇਸ ਮਾਮਲੇ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਅੱਤਵਾਦੀ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਹ ਬੇਰਹਿਮੀ ਵਾਲੀ ਘਟਨਾ ਈਰਾਗਨੀ ਸ਼ਹਿਰ ‘ਚ ਹੋਈ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ, ਚਾਕੂ ਅਤੇ ਏਅਰਸੌਫਟ ਬੰਦੂਕ ਨਾਲ ਲੈਸ ਸੀ ਜਿਸ ਨੂੰ ਪੁਲਿਸ ਨੇ ਗੋਲੀ ਨਾਲ ਮਾਰ ਸੁਟਿਆ।ਦੱਸਿਆ ਜਾ ਰਿਹਾ ਹੈ ਕਿ ਇੱਕ ਮਿਡਲ-ਸਕੂਲ ਅਧਿਆਪਕ ਨੇ ਨਬੀ ਮੁਹੰਮਦ ਦੇ ਕਾਰਟੂਨ ਦਿਖਾਏ। ਜਿਸ ਤੋਂ ਬਾਅਦ ਨੌਜਵਾਨ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸਦਾ ਸਿਰ ਧੜ ਤੋਂ ਵੱਖਰਾ ਕਰ ਸੁਟਿਆ।

Show More

Related Articles

Leave a Reply

Your email address will not be published. Required fields are marked *

Close