International

ਉੱਤਰੀ ਕੋਰੀਆ ਦਾ ਤਾਨਸ਼ਾਹ ਕਿਮ ਜੋਂਗ ਉਨ ਨੂੰ ਜਨਤਾ ਤੋਂ ਮੰਗਣੀ ਪਈ ਮਾਫੀ

ਦੁਨੀਆਂ ਭਰ ‘ਚ ਆਪਣੇ ਤਾਨਾਸ਼ਾਹ ਰਵੱਈਏ ਲਈ ਜਾਣੇ ਜਾਂਦੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਨੇ ਆਪਣੇ ਦੇਸ਼ ਦੀ ਜਨਤਾ ਤੋਂ ਮਾਫੀ ਮੰਗੀ ਹੈ। ਕਿਹਾ ਜਾ ਰਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕਿਮ ਜੋਂਗ ਉਨ ਨੇ ਜਨਤਕ ਤੌਰ ‘ਤੇ ਆਪਣੀ ਗਲਤੀ ਮੰਨਦਿਆਂ ਲੋਕਾਂ ਤੋਂ ਮਾਫੀ ਮੰਗੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਮ ਜੋਂਗ ਉਨ ਨੇ ਆਪਣੀ ਪਾਰਟੀ ਦੀ 75ਵੀਂ ਵਰ੍ਹੇਗੰਢ ਮੌਕੇ ਜਨਤਾ ਨੂੰ ਸੰਬੋਧਨ ਕਰਦਿਆਂ ਮਾਫੀ ਮੰਗੀ ਹੈ। ਕਿਹਾ ਜਾ ਰਿਹਾ ਕਿ ਸੰਬੋਧਨ ਦੌਰਾਨ ਕਿਮ ਜੋਂਗ ਉਨ ਨੂੰ ਭਾਵੁਕ ਹੋਕੇ ਹੰਝੂ ਪੂੰਝਦਿਆਂ ਵੀ ਦੇਖਿਆ ਗਿਆ। ਰਿਪੋਰਟ ‘ਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ‘ਚ ਮੁਸ਼ਕਿਲ ਹਾਲਾਤਾਂ ‘ਚ ਸ਼ਾਸਨ ਦੇ ਨਾਕਾਮ ਰਹਿਣ ਨੂੰ ਲੈਕੇ ਕਿਮ ਜੋਂਗ ਉਨ ਨੇ ਮਾਫੀ ਮੰਗੀ ਹੈ। ਕਿਮ ਜੋਂਗ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਪੂਰਵਜਾਂ ਨੂੰ ਯਾਦ ਕਰਦਿਆਂ ਕਿਹਾ, ‘ਕਿਮ 2 ਸੰਗ ਅਤੇ ਕਿਮ ਜੋਂਗ ਇਲ ਨੇ ਆਪਣੇ ਮਹਾਨ ਉਦੇਸ਼ਾਂ ਨੂੰ ਪੂਰਾ ਕਰਨ ਲਈ ਇਸ ਦੇਸ਼ ਦੇ ਲੋਕਾਂ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਪਰ ਮੇਰੇ ਵੱਲੋਂ ਕੀਤੇ ਗਏ ਯਤਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਕਰ ਰਹੇ ਜਿਸ ਦਾ ਮੈਨੂੰ ਕਾਫੀ ਅਫਸੋਸ ਹੈ।

Show More

Related Articles

Leave a Reply

Your email address will not be published. Required fields are marked *

Close