Punjab

ਨਵੇਂ ਖੇਤੀ ਕਾਨੂੰਨਾਂ ਬਾਰੇ ਕੇਂਦਰ ਨਾਲ ਗੱਲਬਾਤ ਲਈ ਕਿਸਾਨਾਂ ਦੀ ਸੱਤ ਮੈਂਬਰੀ ਕਮੇਟੀ ਦਾ ਗਠਨ

ਬੁੱਧਵਾਰ ਨੂੰ ਦਿੱਲੀ 'ਚ ਹੋਵੇਗੀ ਗੱਲਬਾਤ, ਰੇਲ ਰੋਕੋ ਅੰਦੋਲਨ 'ਤੇ ਫ਼ੈਸਲਾ 15 ਨੂੰ

ਪੰਜਾਬ ਦੀ 29 ਕਿਸਾਨ ਯੂਨੀਅਨਾਂ ਨੇ ਕੱਲ੍ਹ ਦਿੱਲ਼ੀ ‘ਚ ਖੇਤੀਬਾੜੀ ਵਿਭਾਗ ਦੇ ਸਕੱਤਰ ਸੰਜੈ ਅਗਰਵਾਲ ਨਾਲ ਮੀਟਿੰਗ ਕਰਨ ‘ਤੇ ਸਹਿਮਤੀ ਦੇ ਦਿੱਤੀ ਹੈ। ਯੂਨੀਅਨ ਦੇ ਸਾਰੇ ਮੈਂਬਰ ਇਸ ਮੀਟਿੰਗ ‘ਚ ਹਿੱਸਾ ਲੈਣਗੇ ਤੇ ਯੂਨੀਅਨ ਵੱਲੋ ਗੱਲਬਾਤ ਲਈ ਸਿਰਫ਼ 7 ਲੋਕਾਂ ਨੂੰ ਚੁਣਿਆ ਗਿਆ ਹੈ। ਕਿਸਾਨਾਂ ਦੀ ਇਹ ਸੱਤ ਮੈਂਬਰੀ ਕਮੇਟੀ ਬੁੱਧਵਾਰ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਜਾਵੇਗੀ। ਉਕਤ ਫ਼ੈਸਲਾ ਅੱਜ ਚੰਡੀਗੜ੍ਹ ‘ਚ ਹੋਈ 29 ਕਿਸਾਨ ਸੰਗਠਨਾਂ ਦੀ ਮੀਟਿੰਗ ‘ਚ ਲਿਆ ਗਿਆ। ਇਸ ਬਾਰੇ ‘ਚ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰੀ ਸਕੱਤਰ ਨਾਲ ਗੱਲ ਕਰਨ ਲਈ ਅਸੀਂ ਆਪਣਾ ਕੇਸ ਤਿਆਰ ਕਰ ਲਿਆ ਹੈ ਤੇ ਕੱਲ੍ਹ ਉਨ੍ਹਾਂ ਸਾਹਮਣੇ ਗੱਲ਼ ਰੱਖੀ ਜਾਵੇਗੀ। ਰਾਜੇਵਾਲ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਗੱਲ ਗੁਰੱਪ ਆਫ ਮਿਨੀਸਟਰ ਨਾਲ ਕੀਤੀ ਜਾਵੇਗੀ। ਇਹ ਵੀ ਕੱਲ੍ਹ ਉਨ੍ਹਾਂ ਨੂੰ ਦੱਸਿਆ ਜਾਵੇਗਾ। ਪੰਜਾਬ ‘ਚ ਚੱਲ ਰਹੇ ਰੇਲ ਰੋਕੋ ਅੰਦੋਲਨ ਨੂੰ ਫਿਲਹਾਲ ਇੰਝ ਹੀ ਚੱਲਦਾ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ 15 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ‘ਚ ਫ਼ੈਸਲਾ ਲਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close