International

ਅਮਰੀਕੀ ਰਾਸ਼ਟਰਪਤੀ ਦੀ ਭੈਣ ਨੇ ਕੀਤੀ ਸਖਤ ਆਲੋਚਨਾ, ਕਿਹਾ ਟਰੰਪ ਦੇ ਕੋਈ ਸਿਧਾਂਤ ਨਹੀਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਭੈਣ ਅਤੇ ਸਾਬਕਾ ਜੱਜ ਮੈਰੀ ਟਰੰਪ ਵਲੋਂ ਸ਼ਨੀਵਾਰ ਜਾਰੀ ਕੁਝ ਰਿਕਾਰਡਿੰਗਾਂ ਵਿਚ ਉਸ ਦੇ ਭਰਾ ਟਰੰਪ ਦੀ ਤਿੱਖੀ ਅਲੋਚਨਾ ਕਰਦਿਆਂ ਸੁਣਿਆ ਜਾ ਸਕਦਾ ਹੈ। ਇਕ ਰਿਕਾਰਡਿੰਗ ਵਿਚ ਉਸਨੇ ਇਥੋਂ ਤਕ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਕੋਈ ਸਿਧਾਂਤ ਨਹੀਂ ਹਨ।
ਮੈਰੀ ਟਰੰਪ ਬੈਰੀ ਦੀਆਂ ਲੱਗਾਂ ਨੂੰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨ੍ਹਾਂ ਉਨ੍ਹਾਂ ਦੀ ਭਤੀਜੀ ਮੈਰੀ ਟਰੰਪ ਨੇ ਰਿਕਾਰਡ ਕਰ ਲਿਆ। ਮੈਰੀ ਟਰੰਪ ਨੇ ਹਾਲ ਹੀ ਵਿੱਚ ਇੱਕ ਕਿਤਾਬ ‘ਟੂ ਮਚ ਐਂਡ ਨੇਵਰ ਐਂਫ਼; ਹਾਊ ਮਾਈ ਫੈਮਲੀ ਕ੍ਰੀਏਟ ਦ ਵਲਡ ਮੋਸਟ ਡੇਂਜਰਜ਼ ਮੈਨ’ ਪ੍ਰਕਾਸ਼ਤ ਕੀਤੀ ਹੈ। ਮੈਰੀ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਇਹ ਰਿਕਾਰਡਿੰਗ ਸਾਲ 2018 ਅਤੇ 2019 ਵਿੱਚ ਕੀਤੀ ਸੀ।
ਇਕ ਰਿਕਾਰਡਿੰਗ ਵਿਚ, 83 ਸਾਲਾ ਮਰੀਅਨ ਟਰੰਪ ਦਾ ਕਹਿਣਾ ਹੈ ਕਿ ਉਸਨੇ ਆਪਣੇ ਭਰਾ ਨੂੰ ਸਾਲ 2018 ਵਿਚ ਫੌਕਸ ਨਿਊਜ਼ ਨਾਲ ਇਕ ਇੰਟਰਵਿਊ ਵਿਚ ਸੁਣਿਆ ਸੀ ਜਿਸ ਵਿਚ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਉਹ (ਬੈਰੀ) ਪਰਵਾਸੀ ਬੱਚਿਆਂ ਦੇ ਮਾਪਿਆਂ ਤੋਂ ਵੱਖ ਹੋਣ ਦੇ ਮਾਮਲਿਆਂ ਬਾਰੇ ਸੁਣਵਾਈ ਲਈ ਸਰਹੱਦ ਦੇ ਨੇੜੇ ਤੈਨਾਤ ਕਰੇਗਾ।

Show More

Related Articles

Leave a Reply

Your email address will not be published. Required fields are marked *

Close