National

ਭਾਰਤ ਦੇ ਸੂਬੇ ਮਹਾਰਾਸ਼ਟਰ ‘ਚ ਪੰਜ ਮੰਜ਼ਿਲਾ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਡਿੱਗੀਆਂ

ਮਹਾਰਾਸ਼ਟਰ ‘ਚ ਰਾਏਗੜ ਜ਼ਿਲ੍ਹੇ ਦੇ ਮਹਾਦ ਵਿੱਚ ਇੱਕ ਪੰਜ ਮੰਜ਼ਲੀ ਇਮਾਰਤ ਦੀਆਂ 3 ਮੰਜ਼ਲਾਂ ਡਿੱਗ ਗਈਆਂ। ਬਹੁਤ ਸਾਰੇ ਲੋਕਾਂ ਦੇ ਇਮਾਰਤ ਵਿਚ ਫਸੇ ਹੋਣ ਦਾ ਖ਼ਦਸ਼ਾ ਹੈ ਜਦੋਂ ਕਿ 15 ਲੋਕਾਂ ਨੂੰ ਬਚਾ ਲਿਆ ਗਿਆ ਹੈ। ਘਟਨਾ ਬਾਰੇ ਮਹਾਰਾਸ਼ਟਰ ਸਰਕਾਰ ਦੀ ਮੰਤਰੀ ਅਦਿਤੀ ਐਸ ਨੇ ਕਿਹਾ ਕਿ 15 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਕਈ ਹੋਰ ਦੇ ਫਸੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਮਾਰਤ ਦੇ ਢਹਿਣ ਸਮੇਂ ਕਿੰਨੇ ਲੋਕ ਮੌਜੂਦ ਸਨ। ਉਸਨੇ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਇਮਾਰਤ ਵਿਚ 47 ਫਲੈਟ ਸਨ ਜਿਸ ਵਿਚ ਤਕਰੀਬਨ 150 ਲੋਕ ਰਹਿੰਦੇ ਸਨ। ਫਿਲਹਾਲ, ਇਮਾਰਤ ਦੇ ਅੰਦਰਲੇ ਲੋਕਾਂ ਦੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।

Show More

Related Articles

Leave a Reply

Your email address will not be published. Required fields are marked *

Close