Canada

ਸਰਕਾਰ ਨੇ ਅਲਬਰਟਾ ਦੀਆਂ ਯੂਨੀਵਰਸਿਟੀਆਂ ਨੂੰ ਬੀਜਿੰਗ ਅਤੇ ਕਮਿਊਨਿਸਟ ਪਾਰਟੀ ਨਾਲ ਸੰਬੰਧਾਂ ਬਾਰੇ ਰਿਪੋਰਟ ਦੇਣ ਲਈ ਕਿਹਾ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਦੇ ਸਿੱਖਿਆ ਮੰਤਰੀ ਨੇ ਸੂਬੇ ਦੀਆਂ ਚਾਰ ਯੂਨੀਵਰਸਿਟੀਆਂ ਨੂੰ ਇਕ ਪੱਤਰ ਭੇਜਿਆ ਹੈ ਜਿਸ ਵਿਚ ਉਨ੍ਹਾਂ ਨੇ ਚੀਨ ਜਾਂ ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੀਆਂ ਸੰਸਥਾਵਾਂ ਨਾਲ ਨਵੀਂ ਸਾਂਝੇਦਾਰੀ ਕਰਨ ਤੋਂ ਰੋਕਣ ਲਈ ਕਿਹਾ ਗਿਆ ਹੈ।
ਮੰਤਰਾਲੇ ਦੇ ਇਕ ਬੁਲਾਰੇ ਨੇ ਇਕ ਈਮੇਲ ਵਿਚ ਕਿਹਾ ਹੈ ਕਿ ਡੈਮੇਟ੍ਰੀਓਸ ਨਿਕੋਲਾਈਡਸ ਨੇ ਚਾਰ ਵਿਆਪਕ ਅਕੈਡਮੀਆਂ ਅਤੇ ਖੋਜ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ ਪੀਪਲਜ਼ ਰੀਪਬਲਿਕ ਆਫ ਚਾਈਨਾ ਅਤੇ ਇਸ ਦੀ ਗਵਰਨਿੰਗ ਪਾਰਟੀ ਨਾਲ ਸੰਭਾਵਿਤ ਤੌਰ ’ਤੇ ਜੁੜੀਆਂ ਹੋਈਆਂ ਇਕਾਈਆਂ ਨਾਲ ਆਪਣੇ ਸੰਬੰਧਾਂ ਦੀ ਪੂਰੀ ਸਮੀਖਿਆ ਕਰਨ। ਪੱਤਰ ਵਿਚ ਕਿਹਾ ਗਿਆ ਹੈ ਕਿ ਸਮੀਖਿਆ ਰਿਪੋਰਟ ਵਿਚ ਦੱਸਿਆ ਜਾਵੇ ਕਿ ਇਨ੍ਹਾਂ ਨਾਲ ਚੱਲ ਰਹੀ ਸਾਂਝੇਦਾਰੀ ਦਾ ਕੀ ਆਧਾਰ ਹੈ। ਨਿਕੋਲਾਈਡ ਨੇ ਕਿਹਾ ਕਿ ਸਾਨੂੰ ਚਿੰਤਾ ਹੈ ਕਿ ਕੈਨੇਡੀਆਈ ਬੁੱਧੀਜੀਵੀ ਖੋਜ ਦੀ ਜਾਣਕਾਰੀ ਚੀਨ ਵੱਲੋਂ ਚੋਰੀ ਕੀਤੀ ਜਾ ਸਕਦੀ ਹੈ। ਜਾਂ ਚੀਨ ਦੀ ਸੈਨਿਕ ਅਤੇ ਖੁਫੀਆ ਏਜੰਸੀ ਦੁਆਰਾ ਚੀਨ ਦੇ ਲੋਕ ਗਣਤੰਤਰ ਨਾਲ ਖੋਜ ਸਾਂਝੇਦਾਰੀ ਵਰਤ ਸਕਦੇ ਹਨ। ਯੂਨੀਵਰਸਿਟੀਆਂ ਨੂੰ ਇਕ ਰਿਪੋਰਟ ਤਿਆਰ ਕਰਕੇ ਅਲਬਰਟਾ ਦੇ ਐਡਵਾਂਸ ਐਜੂਕੇਸ਼ਨ ਮਨਿਸਟਰੀ ਕੋਲ 90 ਦਿਨਾਂ ਅੰਦਰ ਸੌਂਪਣ ਲਈ ਕਿਹਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close