Canada

19ਵੇਂ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਸ਼ਹਿਰ  ਵਾਸੀਆਂ ਨੂੰ ਹੁੰਮ-ਹੁੰਮਾ ਕੇ ਪੁੱਜਣ ਦਾ ਖੁੱਲਾ ਸੱਦਾ 

18ਵੇਂ ਗ਼ਦਰੀ ਬਾਬਿਆਂ ਦੇ ਮੇਲੇ ਦੀ ਫਾਈਲ ਫੋਟੋ

ਕੈਲਗਰੀ -ਜਿਵੇਂ ਤੁਸੀਂ ਸਾਰੇ ਹੁਣ ਜਾਣਦੇ ਹੋ ਕਿ 2 ਅਗਸਤ 2019 ਤੋਂ ਕੈਲਗਰੀ ਵਿਖੇ 19 ਵਾਂ ਗ਼ਦਰੀ ਬਾਬਿਆਂ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸਦੀਆਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਹ ਮੇਲਾ 2 ਅਗਸਤ ਤੋਂ ਸ਼ੁਰੂ ਹੋ ਕੇ 4 ਅਗਸਤ ਤੱਕ ਚੱਲੇਗਾ। ਅਦਾਰਾ ਦੇਸ਼ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਅਤੇ ਗ਼ਦਰੀ ਬਾਬਿਆਂ ਦੇ ਮੇਲੇ ਦੇ ਬਾਨੀ ਬਹ੍ਰੱਮ ਪ੍ਰਕਾਸ਼ ਸਿੰਘ ਲੁੱਡੂ ਨੇ ਆਖਿਆ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਮੇਲੇ ਵਿਚ ਹੁੰਮ ਹੁੰਮਾ ਕੇ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਆਖਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ  ਵੀ ਪਰੇਰੀ ਵਿੰਡ ਗਰਾਊਂਡ ਵਿਖੇ ਪਰਿਵਾਰ ਸਮੇਤ ਵਹੀਰਾਂ ਘੱਤ ਕੇ ਪਹੁੰਚੋ।  ਇਸ ਮੌਕੇ ਗ਼ਦਰੀ ਬਾਬਿਆਂ ਦੇ ਮੇਲੇ ਦੇ ਬਾਨੀ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਇਹ ਗ਼ਦਰੀ ਬਾਬਿਆਂ ਦਾ ਮੇਲਾ ਉਨ੍ਹਾਂ ਗ਼ਦਰੀ ਬਾਬਿਆਂ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ ਜਿੰਨਾਂ ਨੇ ਹਿੰਦੁਸਤਾਨੀਆਂ ਦੀ ਖਾਤਰ ਆਪਣÎੀਆਂ ਕੁਰਬਾਨੀਆਂ ਦਿੱਤੀਆਂ ਅਤੇ ਕੈਨੇਡਾ ਵਿੱਚ ਜੱਦੋ ਜਹਿਦ ਕਰਕੇ ਆਪਣੇ ਹੱਕ ਪ੍ਰਾਪਤ ਕੀਤੇ। ਜਿੰਨਾਂ ਸਦਕਾ ਅੱਜ ਅਸੀਂ ਕੈਨੇਡਾ ਵਰਗੀ ਧਰਤੀ ‘ਤੇ ਅਜਾਦੀ ਦਾ ਨਿੱਘ ਮਾਣ ਰਹੇ ਹਾਂ ਆਓ ਉਨ੍ਹਾਂ ਨੂੰ ਯਾਦ ਕਰੀਏ।

Show More

Related Articles

Leave a Reply

Your email address will not be published. Required fields are marked *

Close