International

ਭਾਰਤੀ ਮੂਲ ਦੀ ਔਰਤ ਮਿਸ ਯੂਨੀਵਰਸ ਆਸਟਰੇਲੀਆ ਬਣੀ

ਮੈਲਬਰਨ, , – ਭਾਰਤੀ ਮੂਲ ਦੀ ਔਰਤ ਨੂੰ ਮਿਲਿਆ ਮਿਸ ਯੂਨੀਵਰਸ 2019 ਦਾ ਖਿਤਾਬ 27 ਸਾਲਾ ਦੀ ਲਾਅ ਗਰੈਜੂਏਟ ਪ੍ਰੀਆ ਸੀਰਾਓ, ਜਿਸ ਨੇ ਸਖਤ ਮਿਹਨਤ ਕਰ ਕੇ 28 ਹੋਰ ਔਰਤਾਂ ‘ਚੋਂ ਕੱਲ੍ਹ ਰਾਤ ਇਥੇ ਕਰਵਾਏ ਗਏ ਮੁਕਾਬਲੇ ਨੂੰ ਜਿੱਤਿਆ। ਉਹ ਭਾਰਤ ਦੇ ਰਾਜ ਹੈਦਰਾਬਾਦ ਦੇ ਸ਼ਹਿਰ ਸਿਕੰਦਰਾਬਾਦ ਦੀ ਜੰਮਪਲ ਹੈ, ਪਰ ਉਹ ਬਚਪਨ ‘ਚ ਹੀ ਦੁਬਈ ਆਪਣੇ ਮਾਤਾ-ਪਿਤਾ ਨਾਲ ਚਲੀ ਗਈ ਸੀ। 11 ਸਾਲ ਦੀ ਉਮਰ ‘ਚ ਉਹ ਮੈਲਬਰਨ ਆ ਗਏ। ਇਥੇ ਆ ਕੇ ਉਸ ਨੇ ਆਪਣਾ ਸਮਾਂ ਵਧੇਰੇ ਬਿਤਾਇਆ। ਇਸ ਕਾਮਯਾਬੀ ‘ਤੇ ਉਸ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਇਸ ਵਾਰ ਮਿਸ ਯੂਨੀਵਰਸ ਆਸਟਰੇਲੀਆ ਚੁਣੀ ਗਈ।ਪ੍ਰੀਆ ਨੇ ਦੱਸਿਆ ਕਿ ਉਹ ਉਸ ਸਮੇਂ ਸੋਚ ਰਹੀ ਸੀ ਕਿ ਜੇ ਉਹ ਹਾਰ ਗਈ ਤਾਂ ਉਸ ਦਾ ਮਜ਼ਾਕ ਬਣੇਗਾ। ਉਹ ਵਿਕਟੋਰੀਆ ਸਰਕਾਰ ਦੇ ਪਾਲਿਸੀ ਸਲਾਹਕਾਰ ਵਜੋਂ ਕੰਮ ਕਰਦੀ ਹੈ ਅਤੇ ਅਗਸਤ ‘ਚ ਪੂਰੀ ਤਰ੍ਹਾਂ ਵਕੀਲ ਬਣ ਜਾਵੇਗੀ। ਉਸ ਦੇ ਪਿਤਾ ਵਿਲੀਅਮ ਸੀਰਾਓ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਦੀ ਬੇਟੀ ਨੇ ਜੋ ਖਿਤਾਬ ਜਿੱਤਿਆ ਹੈ, ਉਸ ‘ਤੇ ਉਨ੍ਹਾਂ ਨੂੰ ਮਾਣ ਹੈ। ਉਸ ਨੇ ਆਖਿਆ ਕਿ ਇਸ ਜਿੱਤ ਨਾਲ ਸਾਰੇ ਭਾਰਤੀ ਭਾਈਚਾਰੇ ਦਾ ਸਿਰ ਉਚਾ ਹੋਇਆ ਹੈ, ਦੇਸ਼ ਦਾ ਨਾਂਅ ਚਮਕਿਆ ਹੈ। ਵਿਹਲੇ ਸਮੇਂ ਸੁੰਦਰਤਾ ਦੀ ਇਹ ਰਾਣੀ ਬਾਸਕਟਬਾਲ ਅਤੇ ਨਾਵਲ ਪੜ੍ਹਨਾ ਪਸੰਦ ਕਰਦੀ ਹੈ।

Show More

Related Articles

Leave a Reply

Your email address will not be published. Required fields are marked *

Close