Canada
ਸਕਾਰਬੌਰੋ ਵਿੱਚ ਚੱਲੀ ਗੋਲੀ, ਦੋ ਜ਼ਖ਼ਮੀ, ਜ਼ਖ਼ਮੀਆਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ
ਸਕਾਰਬੌਰੋ, : ਬੈਂਡੇਲ ਏਰੀਆ ਵਿੱਚ ਚੱਲੀ ਗੋਲੀ ਤੋਂ ਬਾਅਦ ਦੋ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀਆਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ 8:00 ਵਜੇ ਮਿਡਲੈਂਡ ਐਵਨਿਊ ਤੇ ਮਿਡਵੈਸਟ ਰੋਡ ਨੇੜੇ ਇਹ ਗੋਲੀਕਾਂਡ ਵਾਪਰਿਆ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਇੱਕ ਵਿਅਕਤੀ ਤੇ ਪੁਲਿਸ ਅਧਿਕਾਰੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਦੋਵੇਂ ਵਿਅਕਤੀ ਕਿਸ ਹੱਦ ਤੱਕ ਜ਼ਖ਼ਮੀ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਮਾਮਲੇ ਦੀ ਜਾਂਚ ਲਈ ਪ੍ਰੋਵਿੰਸ ਦੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਨੂੰ ਸੱਦਿਆ ਗਿਆ। ਐਸਆਈਯੂ ਨੂੰ ਕਿਸੇ ਮਾਮਲੇ ਦੀ ਜਾਂਚ ਲਈ ਉਸ ਸਮੇਂ ਸੱਦਿਆ ਜਾਂਦਾ ਹੈ ਜਦੋਂ ਕੋਈ ਪੁਲਿਸ ਅਧਿਕਾਰੀ ਮਾਮਲੇ ਵਿੱਚ ਸ਼ਾਮਲ ਹੋਵੇ। ਐਸਆਈਯੂ ਦੇ ਬੁਲਾਰੇ ਵੱਲੋਂ ਇਸ ਮਾਮਲੇ ਦੀ ਕੋਈ ਅਗਲੇਰੀ ਜਾਣਕਾਰੀ ਹਾਲ ਦੀ ਘੜੀ ਨਹੀਂ ਦਿੱਤੀ ਗਈ।