International

ਹੈਗੀਬਿਸ ਤੂਫਾਨ ਦਾ ਜਪਾਨ ‘ਚ ਕਹਿਰ, 14 ਲੋਕਾਂ ਦੀ ਮੌਤ

ਟੋਕੀਓ : ਜਾਪਾਨ ਵਿੱਚ ਸ਼ਕਤੀਸ਼ਾਲੀ ਤੂਫ਼ਾਨ ਹੈਗੀਬਿਸ ਨੇ ਕਹਿਰ ਮਚਾਇਆ ਹੋਇਆ ਹੈ । ਜਿੱਥੇ ਇਸ ਤੂਫ਼ਾਨ ਨੂੰ ਦੇਖਦੇ ਹੋਏ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਕਈ ਇਲਾਕਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ । ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਦੇ ਬਾਵਜੂਦ ਇਸ ਤੂਫ਼ਾਨ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 100 ਲੋਕ ਜ਼ਖ਼ਮੀ ਹੋ ਗਏ ਹਨ । ਇਸ ਤੋਂ ਇਲਾਵਾ ਇਸ ਤੂਫ਼ਾਨ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਲਗਪਗ 73 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਇਆ ਗਿਆ ਹੈ । ਇਸ ਤੂਫ਼ਾਨ ਬਾਰੇ ਲੋਕਾਂ ਨੂੰ ਬਹੁਤ ਪਹਿਲਾਂ ਤੋਂ ਹੀ ਚੇਤਾਵਨੀ ਦੇ ਦਿੱਤੀ ਗਈ ਸੀ. ਇਸ ਤੂਫ਼ਾਨ ਦੇ ਟੋਕੀਓ ਨਾਲ ਟਕਰਾਉਣ ਤੋਂ ਪਹਿਲਾਂ ਹਨੇਰੀ ਤੇ ਮੋਹਲੇਧਾਰ ਬਾਰਿਸ਼ ਹੋਈ । ਜਿਸ ਕਾਰਨ ਜਪਾਨ ਦੇ ਚਿਬਾ ਇਲਾਕੇ ਵਿੱਚ ਤੇਜ਼ ਹਵਾਵਾਂ ਵੀ ਚੱਲੀਆਂ । ਜਿਸ ਵਿੱਚ ਗੱਡੀਆਂ ਪਲਟ ਗਈਆਂ ਤੇ ਦੋ ਲੋਕਾਂ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਤੂਫ਼ਾਨ ਟਕਰਾਉਣ ਤੋਂ ਪਹਿਲਾਂ ਚਿਬਾ ਵਿੱਚ 5.7 ਤੀਬਰਤਾ ਦੇ ਭੂਚਾਲ ਦੇ ਝਟਕੇ ਵੀ ਮਹਿਸੂਸ ਵੀ ਕੀਤੇ ਗਏ । ਇਸ ਮਾਮਲੇ ਵਿੱਚ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ JMA ਦੇ ਅਧਿਕਾਰੀਆਂ ਨੇ ਹੈਗੀਬਿਸ ਤੂਫ਼ਾਨ ਨੂੰ ਬਹੁਤ ਤਾਕਤਵਰ ਦੱਸਿਆ ਹੈ। ਇਸ ਵਿੱਚ ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਇਹ ਤੂਫ਼ਾਨ ਹੋਸ਼ੂ ਤੋਂ ਪ੍ਰਸ਼ਾਂਤ ਮਹਾਂਸਾਗਰ ਦੇ ਉੱਪਰੋਂ ਹੁੰਦਾ ਹੋਇਆ ਉੱਤਰੀ ਖੇਤਰ ਵੱਲ ਵਧ ਰਿਹਾ ਹੈ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 1958 ਵਿੱਚ ਕਾਂਟੋ ਅਤੇ ਇਜ਼ੂ ਖੇਤਰ ਵਿੱਚ ਵੀ ਕਾਨਗਵਾ ਤੂਫ਼ਾਨ ਆਇਆ ਸੀ. ਜਿਸ ਵਿੱਚ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ।

Show More

Related Articles

Leave a Reply

Your email address will not be published. Required fields are marked *

Close