International

Instagram ਨੂੰ 32.7 ਬਿਲੀਅਨ ਰੁਪਏ ਦਾ ਜੁਰਮਾਨਾ

ਆਇਰਲੈਂਡ ਦੇ ਡੇਟਾ ਗੋਪਨੀਯਤਾ ਰੈਗੂਲੇਟਰ ਨੇ ਸੋਸ਼ਲ ਨੈਟਵਰਕਿੰਗ ਪਲੇਟਫਾਰਮ Instagram ਨੂੰ 32.7 ਬਿਲੀਅਨ ਰੁਪਏ (405 ਮਿਲੀਅਨ ਯੂਰੋ) ਦਾ ਜੁਰਮਾਨਾ ਲਗਾਇਆ ਹੈ ਕਿਉਂਕਿ ਇੰਸਟਾਗ੍ਰਾਮ ‘ਤੇ ਬੱਚਿਆਂ ਦੇ ਡੇਟਾ ਦੀ ਸੁਰੱਖਿਆ ਦੀ ਉਲੰਘਣਾ ਕਰਦਾ ਪਾਇਆ ਗਿਆ ਹੈ। ਦਰਅਸਲ, ਇੰਸਟਾਗ੍ਰਾਮ ਨੂੰ ਕਿਸ਼ੋਰਾਂ ਦੇ ਨਿੱਜੀ ਡੇਟਾ ਨਾਲ ਸਬੰਧਤ ਯੂਰਪੀਅਨ ਯੂਨੀਅਨ ਡੇਟਾ  ਨੀਤੀ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਇਸ ‘ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਆਇਰਲੈਂਡ ਦੇ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਨੇ ਸੋਮਵਾਰ ਨੂੰ ਇੱਕ ਈਮੇਲ ਭੇਜੀ ਜਿਸ ਵਿੱਚ ਕਿਹਾ ਗਿਆ ਹੈ ਕਿ ਉਸਨੇ ਕੰਪਨੀ ਨੂੰ $402 ਮਿਲੀਅਨ ਦਾ ਜੁਰਮਾਨਾ ਕਰਨ ਲਈ ਪਿਛਲੇ ਹਫ਼ਤੇ ਅੰਤਮ ਫੈਸਲਾ ਲਿਆ ਹੈ।

ਇਸ ਦੇ ਨਾਲ ਹੀ ਦੱਸਣਯੋਗ ਇਹ ਵੀ ਹੈ ਕਿ ਜੁਰਮਾਨਾ ਲਗਾਏ ਜਾਣ ਤੋਂ ਬਾਅਦ, Instagram ਦੀ ਮੂਲ ਕੰਪਨੀ ਮੇਟਾ ਨੇ ਕਿਹਾ ਹੈ ਕਿ ਉਸਨੇ ਮਾਮਲੇ ਦੀ ਪੂਰੀ ਜਾਂਚ ਦੌਰਾਨ ਪੂਰਾ ਸਹਿਯੋਗ ਦਿੱਤਾ ਅਤੇ ਉਹ ਭਾਰੀ ਲਗਾਏ ਗਏ ਇਸ ਜੁਰਮਾਨੇ ਨਾਲ ਅਸਹਿਮਤ ਹਨ ਅਤੇ ਇਸਦੇ ਖਿਲਾਫ ਅਪੀਲ ਕਰੇਗਾ।

Show More

Related Articles

Leave a Reply

Your email address will not be published. Required fields are marked *

Close