National

ਭਾਜਪਾ ਨੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਐਲਾਨੀ, ਕਈਆਂ ਨੂੰ ਦਿੱਤੇ ਝਟਕੇ

ਭਾਜਪਾ ਨੇ ਆਉਂਦੀਆਂ ਲੋਕ ਸਭਾ ਚੋਦਾਂ ਲਈ ਸ਼ਨਿੱਚਰਵਾਰ ਦੁਪਹਿਰ 11 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿਚ ਪਾਰਟੀ ਨੇ ਤੇਲੰਗਾਨਾ ਦੇ 6, ਉੱਤਰ ਪ੍ਰਦੇਸ਼ ਦੇ 3, ਕੇਰਲ ਅਤੇ ਪੱਛਮੀ ਬੰਗਾਲ ਦੇ ਇਕ–ਇਕ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਾਰਟੀ ਨੇ ਯੂਪੀ ਦੇ ਕੈਰਾਨਾ ਸੀਟ ਤੋਂ ਹੁਕੁਮ ਸਿੰਘ ਦੀ ਧੀ ਮ੍ਰਿਗਾਂਕਾ ਸਿੰਘ ਦੀ ਟਿਕਟ ਕੱਟ ਦਿੱਤੀ ਹੈ। ਮ੍ਰਿਗਾਂਕਾ ਸਿੰਘ ਭਾਜਪਾ ਵਲੋਂ ਲੰਘੀਆਂ ਲੋਕ ਸਭਾ ਜ਼ਿਮਣੀ ਚੋਣਾਂ ਚ ਕੈਰਾਨਾ ਸੀਟ ਤੋਂ ਉਮੀਦਵਾਰ ਸਨ।
ਜਪਾ ਨੇ ਯੂਪੀ ਦੀ ਕੈਰਾਨਾ ਸੀਟ ਤੋਂ ਪ੍ਰਦੀਪ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ, ਨਗੀਨਾ ਸੀਟ ਤੋਂ ਡਾ. ਯਸਵੰਤ ਅਤੇ ਬੁਲੰਦਸ਼ਹਿਰ ਸੀਟ ਤੋਂ ਭੋਲਾ ਸਿੰਘ ਪਾਰਟੀ ਦੇ ਉਮੀਦਵਾਰ ਹੋਣਗੇ।
ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) (BJP) ਨੇ ਲੋਕ ਸਭਾ ਚੋਣਾਂ (LokSabha Elections 2019) ਦੇ ਲਈ ਸ਼ੁੱਕਰਵਾਰ ਦੇਰ ਰਾਤ ਪਾਰਟੀ ਦੇ ਚਰਚਿਤ ਬੁਲਾਰੇ ਡਾ. ਸੰਬਤਿ ਪਾਤਰਾ (Sambit Patra) ਨੂੰ ਉਡੀਸ਼ਾ ਦੀ ਮੰਨੀ ਹੋਈ ਸੀਟ ਪੂਰੀ ਤੋਂ ਆਪਣਾ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ਸੀ।
ਭਾਜਪਾ ਨੇ 51 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਸੀ। ਪਾਰਟੀ ਦੀ ਲੋਕ ਸਭਾ ਦੀ ਸੂਚੀ ਚ ਆਂਧਰਾ ਪ੍ਰਦੇਸ਼ ਦੀ 13 ਸੀਟਾਂ, ਮਹਾਰਾਸ਼ਟਰ ਦੀ 6, ਓਡੀਸ਼ਾ ਦੀ 5 ਅਤੇ ਮੇਘਾਲਿਆ ਤੇ ਅਸਮ ਦੀ 1–1 ਸੀਟਾਂ ਤੇ ਉਮੀਦਵਾਰ ਐਲਾਨੇ ਹਨ। ਪਾਰਟੀ ਇਸ ਤੋਂ ਪਹਿਲਾਂ 184 ਉਮੀਦਵਾਰਾਂ ਦੀ ਸੂਚੀ ਐਲਾਨ ਕਰ ਚੁੱਕੀ ਹਨ।

Show More

Related Articles

Leave a Reply

Your email address will not be published. Required fields are marked *

Close