National

ਭਾਰਤ–ਪਾਕਿ 27 ਫਰਵਰੀ ਨੂੰ ਇਕ–ਦੂਜੇ ’ਤੇ ਮਿਜ਼ਾਇਲਾਂ ਸੁੱਟਣ ਲਈ ਬਹੁਤ ਨੇੜੇ ਸੀ

ਭਾਰਤ ਅਤੇ ਪਾਕਿਸਤਾਨ 27 ਫਰਵਰੀ ਨੂੰ ਇਕ ਦੂਜੇ ਉਪਰ ਮਿਜ਼ਾਇਲ ਸੁੱਟਣ ਦੇ ਬੇਹੱਦ ਕਰੀਬ ਆ ਗਏ ਸਨ। ਹਵਾਈ ਫੌਜ ਦੇ ਜਹਾਜ਼ ਮਿਗ–21 ਬਾਈਸਨ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਾਕਿਸਤਾਨ ਵੱਲੋਂ ਫੜੇ ਜਾਣ ਬਾਅਦ ਪ੍ਰਧਾਨ ਮੰਤਰੀ ਮੋਦੀ ਇਸ ਉਤੇ ਫੈਸਲਾ ਕਰ ਰਹੇ ਸਨ।
ਭਾਰਤ ਦੀ ਖੁਫੀਆ ਏਜੰਸੀ ਰਾਅ ਦੇ ਸਕੱਤਰ ਅਨਿਲ ਧਸਮਾਨਾ ਨੇ ਪਾਕਿਸਤਾਨ ਦੀ ਖੁਫੀਆ ਏਜਸੀੰ ਆਈਏਐਸਆਈ ਦੇ ਚੀਫ ਲੈਫਟੀਨੈਟ ਜਨਰਲ ਆਸਿਮ ਮੁਨੀਰ ਨੂੰ ਇਹ ਸਾਫ ਤੌਰ ਉਤੇ ਦੱਸ ਦਿੱਤਾ ਕਿ ਜੇਕਰ ਭਾਰਤੀ ਪਾਇਲਟ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਜਾਂਦਾ ਹੈ ਤਾਂ ਇਸਦੇ ਗੰਭੀਰ ਨਤੀਜੇ ਹੋਣਗੇ।
ਹਿੰਦੁਸਤਾਨ ਟਾਈਮਜ਼ ਨੇ ਸੁਰੱਖਿਆ ਮਾਮਲੇ ਦੀ ਕਮੇਟੀ (ਸੀਸੀਐਸ) ਦੇ ਇਕ ਮਹੱਤਵਪੂਰਣ ਮੈਂਬਰ, ਭਾਰਤ ਅਤੇ ਪਾਕਿਸਤਾਨ ਦੇ ਡਿਪਲੋਮੈਟਿਕ, ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਦਫ਼ਤਰ ਅਤੇ ਖੁਫੀਆ ਅਧਿਕਾਰੀਆਂ ਨਾਲ ਦੋਵੇਂ ਗੁਆਢੀਆਂ ਵਿਚ ਇਸ ਖਟਾਸ ਭਰੇ ਰਿਸ਼ਤੇ ਬਾਰੇ ਗੱਲ ਕੀਤੀ।
ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚ ਇਨ੍ਹਾਂ ਮਾਮਲਿਆਂ ਨਾਲ ਸਿੱਧੇ ਤੌਰ ਉਤੇ ਵਾਕਫ ਸੂਤਰਾਂ ਨੇ ਦੱਸਿਆ ਕਿ ਧਸਮਾਨਾ ਨੇ ਪਾਇਲਟ ਨੂੰ ਛੱਡਣ ਲਈ ਮੁਨੀਰ ਨਾਲ ਗੱਲ ਕੀਤੀ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਉਸ ਸਮੇਂ ਪਾਕਿਸਤਾਨ ਨੇ ਫੜ ਲਿਆ ਜਦੋਂ 27 ਫਰਵਰੀ ਨੂੰ ਸਵੇਰੇ ਪਾਕਿਸਤਾਨ ਦੇ ਐਫ–16 ਦਾ ਪਿੱਛਾ ਕਰਦੇ ਸਮੇਂ ਕੰਟਰੋਲ ਰੇਖਾ ਦੇ ਉਸ ਪਾਸੇ ਮਿਗ–21 ਬਾਈਮਨ ਹਾਦਸਾ ਗ੍ਰਸਤ ਹੋਣ ਦੇ ਚਲਦੇ ਹੇਠਾਂ ਆ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਦੋਵਾਂ ਨੇ ਭਾਰਤੀ ਫੌਜ ਵੱਲੋਂ ਰਾਜਸਥਾਨ ਵਿਚ ਤੈਨਾਤ ਕੀਤੇ ਗਏ 12 ਕਿਲੋਮੀਟਰ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਬਾਰੇ ਵੀ ਗੱਲ ਕੀਤੀ ਸੀ।

Show More

Related Articles

Leave a Reply

Your email address will not be published. Required fields are marked *

Close