Entertainment

ਪੰਜਾਬ ਦੀ ਡ੍ਰੀਮ ਗਰਲ ਨੀਰੂ ਬਾਜਵਾ

ਸੁਰਿੰਦਰ ਕੌਰ ਬਾਜਵਾ ਦੇ ਘਰ ਜਦ ਕੈਨੇਡਾ ਜਿਹੇ ਮੁਲਕ ਵਿੱਚ ਜੰਮੀ ਬੇਟੀ ਤਦ ਪਿਤਾ ਜਸਵੰਤ ਸਿੰਘ ਦੇ ਦਿਲ ਨੇ ਕਿਹਾ ਸੀ ਕਿ ਰਾਣੀ ਬੇਟੀ ਰਾਜ ਕਰੇਗੀ ।ਓਹ ਹੀ ਹੋਇਆ ਏ ਤੇ ਨੀਰੂ ਬਾਜਵਾ ਪੰਜਾਬੀ ਫ਼ਿਲਮਾਂ ਤੇ ਰਾਜ ਅੱਜ ਵੀ ਕਰ ਰਹੀ ਹੈ।ਨੀਰੂ ਨਾਲ ਗੱਲਾਂ ਕਰਨ ਦਾ ਮੌਕਾ ਜਿੰਨਾ ਕੂ ਮਿਲਿਆ ਆਪਾਂ ਲਾਭ ਉਠਾ ਲਿਆ ।ਪੁੱਛਿਆ ਘਰ ਬਾਬਤ ਤਾਂ ਪਤਾ ਚਲਿਆ ਇੱਕ ਦੀਦੀ ਰੂਬੀਨਾ ਬਾਜਵਾ ਵੀ ਐਕਟ੍ਰੇਸ ਏ ਤੇ ਦੂਜੀ ਸਬਰੀਨਾ ਫੈਸ਼ਨ ਖੇਤਰ ਵਿੱਚ ਏ ਤੇ ਵੀਰ ਸੁਹੇਲ ਆਪਣਾ ਕੰਮ ਕਰਦਾ ਏ ਇਸ ਫਿਲਮੀ ਖੇਤਰ ਵਿੱਚ ਹੀ ਤੇ ਨੀਰੂ ਕਿਵੇਂ ਇਧਰ ਆਈ?ਜੀ ਹਾਂ ਦੇਵਾਨੰਦ ਹਰ ਨਵੀਂ ਕੁੜੀ ਨੂੰ ਪਰਦੇ ਤੇ ਲਿਆਉਣ ਦੇ ਮਾਹਿਰ ਸਨ ਤੇ “ਮੈਂ ਸੋਲਾਂ ਬਰਸ ਕੀ”ਫਿਲਮ ਨਾਲ ਓਹ ਫਿਲਮੀ ਦੁਨੀਆਂ ਦੀ ਸ਼ਾਨ ਬਣ ਗਈ,ਮਨ ਪਹਿਲਾਂ ਹੀ ਚਮਕ ਦੀ ਇਸ ਦੁਨੀਆਂ ਲਈ ਵਲਵਲੇ ਖਾਂਦਾ ਸੀ। ਆਓ ਨੀਰੂ ਤੋਂ ਓਸ ਦੇ ਟੀਵੀ ਸਫ਼ਰ ਬਾਬਤ ਜਾਣ ਲਈਏ ਤਾਂ “ਏਕ ਪ੍ਰੇਮ ਕਹਾਣੀ” “ਜੀਤ””ਨਾਚ ਬੱਲੀਏ “ਤੇ ਦੂਰਦਰਸ਼ਨ ਦੇ “ਹਰੀ ਮਿਰਚ ਲਾਲ ਮਿਰਚੀ”ਵਿੱਚ ਓਸ ਨੇ ਕੀਤੇ ।ਅੰਦਾਜਾ ਲਓ ਕਿ ਚੇਹਰੇ ਦੀ ਪਹਿਚਾਣ ਨੀਰੂ ਦੀ ਹੋ ਗਈ ।ਜਨਾਬ ਨੀਰੂ ਨੇ ਅਮੋਲਕ ਅਟਵਾਲ ਦੇ ਗੀਤ ਲਈ ਕੰਮ ਕੀਤਾ ।ਕਮਲ ਹੀਰ ਦੇ “ਕੈਂਠੇ ਵਾਲਾ”ਦੀ ਮੁੱਖ ਮਾਡਲ ਨੀਰੂ ਸੀ।ਗੁਰੂ ਰੰਧਾਵਾ,ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਦੇ ਗੀਤ ਵੀ ਨੀਰੂ ਕਰ ਚੁੱਕੀ ਏ। ਕਹਿ ਰਹੀ ਸੀ ਕਿ ਚੋਟੀ ਦੀ ਮਾਡਲ ਵੀ ਹਾਂ,ਕੋਈ ਮਖੌਲ ਨਹੀਂ। ਤੇ ਗੱਲ ਰਾਣੀ ਬੇਟੀ ਰਾਜ ਕਰੇਗੀ ਤਾਂ ਪੰਜਾਬੀ ਫ਼ਿਲਮਾਂ ਵਿੱਚ “ਅਸਾਂ ਨੂੰ ਮਾਣ ਵਤਨਾਂ ਦਾ”ਤੋਂ “ਦਿਲ ਆਪਣਾ ਪੰਜਾਬੀ ” “ਮੁੰਡੇ ਯੂ ਕੇ ਦੇ” ਹੀਰ ਰਾਂਝਾ ,”ਮੇਲ ਕਰਾਦੇ ਰੱਬਾ”ਜੱਟ ਤੇ ਜੂਲੀਅਟ “ਤੋ ਕਈ ਫ਼ਿਲਮਾਂ ਕਰਦੀ ਨੀਰੂ”ਚੰਨੋ “”ਸ਼ਾਵਾ ਨੀ ਗਿਰਧਾਰੀ ਲਾਲ “” ਕਲੀ ਜੋਟਾ “ਸਫਲ ਦੇ ਕਿ ਰਾਜ ਕਰ ਰਹੀ ਹੈ ।ਸਰਗੀ ਨੂੰ ਓਹ ਖੁਦ ਨਿਰਦੇਸ਼ਤ ਕਰ ਚੁੱਕੀ ਹੈ।ਨੀਰੂ ਬਾਜਵਾ ਰੰਗ ਦੀ ਪਿਆਰੀ,ਜਿਸਮ ਓਸ ਢੰਗ ਦਾ ਜਿਹੜਾ ਸਦਾ ਹੀ ਜਵਾਨ, ਇੱਕ ਇੱਕ ਨਕਸ਼ ਘੜਿਆ ਹੋਇਆ ਤੇ ਆਵਾਜ਼  ਅੰਦਾਜ਼ ਕਯਾ ਬਾਤ ਹੈ। ਸੁੱਖ ਭਰਿਆ ਵਿਆਹ ਜੀਵਨ ਨਿਭ ਰਿਹਾ ਏ 3 ਬੇਟੀਆਂ ਦੀ ਮਾਂ ਬਣ ਚੰਗੀ ਮਾਂ ਵੀ ਏ ਤੇ ਜਿਸਮ ਦੀ ਫਿੱਟਨੈੱਸ ਜਿਵੇਂ ਕਲ ਹੀ ਡੋਲੀ ਵਿਚੋਂ ਨਿਕਲੀ ਹੋਏ ਦੁਲਹਨ ਨੀਰੂ ਬਾਜਵਾ। ਤੇ ਅੰਤ ਵਿਚ  ਰੱਬ ਦੀ ਪੂਰੀ ਬਖਸੀਸ ਨੀਰੂ ਤੇ ਹੈ,ਸਿਹਤ ਮਿਹਰਬਾਨ ਏ ,ਪਰਿਵਾਰ ਵਧੀਆ ਤੇ ਕਿਸਮਤ ਬਹੁਤ ਹੀ ਚੰਗੀ ਕਿ ਅਜੇ ਵੀ ਸੋਲਵੇ  ਸਾਵਨ ਦੀ ਪਹਿਲੀ ਝੜੀ ਲੱਗਦੀ ਨੀਰੂ ਬਾਜਵਾ ਕਰ ਰਹੀ ਏ ਅਭਿਨੈ ਦੀ ਪਿਆਰੀ ਵਰਖਾ। _ਅੰਮ੍ਰਿਤ ਪਵਾਰ

Show More

Related Articles

Leave a Reply

Your email address will not be published. Required fields are marked *

Close