Punjab

ਅਮਰੀਕਾ ‘ਮੋਨਰੋ ਡੌਕਟਰੀਨ’ ਦੇ ਖ਼ਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਸਿਮਰਨਜੀਤ ਸਿੰਘ ਮਾਨ

ਨਵੀਂ ਦਿੱਲੀ,  : ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੀ ਆਈ ਸਲਾਨਾ ਰਿਪੋਰਟ ਵਿਚ ਜਦੋਂ ਹੁਣ ਇੰਡੀਅਨ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ, ਵਿਦੇਸ ਵਜੀਰ ਜੈਸੰਕਰ ਅਤੇ ਗ੍ਰਹਿ ਵਜੀਰ ਅਮਿਤ ਸ਼ਾਹ ਦੀ ਸਾਂਝੀ ਸਾਜਿਸੀ ਰਣਨੀਤੀ ਰਾਹੀ ਬਾਹਰਲੇ ਮੁਲਕਾਂ ੱਚ ਮਾਰੇ ਜਾ ਰਹੇ ਸਿੱਖਾਂ ਸੰਬੰਧੀ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਕੈਨੇਡਾ ਵਿਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਦੇ ਸੱਚ ਨੂੰ ਇਸ ਰਿਪੋਰਟ ਵਿਚ ਦਰਜ ਕੀਤਾ ਗਿਆ ਹੈ ਤਾਂ ਹੁਣ ਇੰਡੀਅਨ ਹੁਕਮਰਾਨ ਆਪਣੇ ਵੱਲੋਂ ਅਮਰੀਕਨ ਸਿੱਖ ਨਾਗਰਿਕਾਂ ਜਾਂ ਕੈਨੇਡੀਅਨ ਸਿੱਖ ਨਾਗਰਿਕਾਂ ਨੂੰ ਨਿਸ਼ਾਨਾਂ ਬਣਾਉਣ ਉਤੇ ਕੌਮਾਂਤਰੀ ਪੱਧਰ ਉਤੇ ਅਤਿ ਸਰਮਿੰਦਗੀ ਅਤੇ ਨਮੋਸ਼ੀ ਤੋਂ ਨਹੀਂ ਬਚ ਸਕਣਗੇ, ਕਿਉਂਕਿ ਅਮਰੀਕਾ ਮੋਨਰੋ ਡੌਕਟਰੀਨ ਦੇ ਵਿਰੁੱਧ ਕੁਝ ਵੀ ਆਪਣੇ ਮੁਲਕ ਵਿਚ ਬਰਦਾਸਤ ਨਹੀ ਕਰਦਾ।ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋ ਹੁਣੇ ਹੀ ਇੰਡੀਅਨ ਹੁਕਮਰਾਨਾਂ ਵੱਲੋ ਮਨੀਪੁਰ ਵਿਚ ਹੋਏ ਮਨੁੱਖਤਾ ਦੇ ਕਤਲੇਆਮ ਅਤੇ ਕੈਨੇਡਾ ੱਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਸੰਬੰਧੀ ਜਾਰੀ ਕੀਤੀ ਰਿਪੋਰਟ ਵਿਚ ਆਏ ਸੱਚ ਨੂੰ ਜਾਹਰ ਕਰਨ ਅਤੇ ਇੰਡੀਆਂ ਦੀ ਕਾਤਲ ਸਰਕਾਰ ਵੱਲੋ ਅਮਰੀਕਾ ਵਰਗੇ ਮੁਲਕ ਵਿਚ ਨਿਸ਼ਾਨਾਂ ਬਣਾ ਕੇ ਕਤਲ ਕਰਨ ਦੀਆਂ ਸਾਜਿਸਾਂ ਰਚਣ ਦਾ ਵੇਰਵਾ ਦਿੰਦੇ ਹੋਏ ਜਾਹਰ ਕੀਤੇ।ਉਨ੍ਹਾਂ ਕਿਹਾ ਕਿ 1941 ਵਿਚ ਜਪਾਨ ਨੇ ਅਮਰੀਕਾ ਉਤੇ ਹਮਲਾ ਕਰ ਦਿੱਤਾ ਸੀ ਤੇ ਫਿਰ ਉਸਾਮਾ ਬਿਨ ਲਾਦੇਨ ਨੇ ਪੈਟਾਗਨ ਅਤੇ ਅਮਰੀਕਾ ਦੇ ਨਿਊਯਾਰਕ ਟਾਵਰ ਉਤੇ ਹਵਾਈ ਜਹਾਜ ਰਾਹੀ ਹਮਲਾ ਕਰ ਦਿੱਤਾ ਸੀ।ਇਸੇ ਤਰ੍ਹਾਂ ਅਮਰੀਕਾ ਦੇ ਸਿੱਖ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਇੰਡੀਆਂ ਨੇ ਮਾਰਨ ਦੀ ਸਾਜਿਸ ਰਚੀ ਸੀ।ਜਿਸ ਨੂੰ ਅਮਰੀਕਾ ਨੇ ਅਸਫਲ ਬਣਾ ਦਿੱਤਾ।ਅਜਿਹੇ ਆਪਣੇ ਮੁਲਕ ਦੀ ਪ੍ਰਭੂਸਤਾ ਨੂੰ ਚੁਣੋਤੀ ਦੇਣ ਵਾਲੇ ਕਿਸੇ ਤਰ੍ਹਾਂ ਦੇ ਹਮਲੇ ਨੂੰ ਅਮਰੀਕਾ ਕਤਈ ਬਰਦਾਸਤ ਨਹੀ ਕਰਦਾ, ਕਿਉਂਕਿ ਇਹ ਅਮਰੀਕਾ ਦੇ ਮੋਨਰੋ ਡੌਕਟਰੀਨ ਦੇ ਅਮਰੀਕਨ ਸਿਧਾਤਾਂ ਦੇ ਖਿਲਾਫ ਹੈ।ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਸੰਸਾਰ ਪੱਧਰ ਦੇ ਰਿਫਊਜੀ ਨਿਯਮਾਂ ਅਨੁਸਾਰ ਜਦੋ ਕਿਸੇ ਮੁਲਕ ਦੇ ਨਾਗਰਿਕ ਦੂਸਰੇ ਮੁਲਕ ਵਿਚ ਪਨਾਹ ਲਈ ਜਾਂਦੇ ਹਨ, ਤਾਂ ਜੇਕਰ ਉਨ੍ਹਾਂ ਦੇ ਆਪਣੇ ਮੁਲਕ ਦੀ ਸਰਕਾਰ ਇਨ੍ਹਾਂ ਰਿਫਊਜੀਆ ਉਤੇ ਕਿਸੇ ਤਰ੍ਹਾਂ ਦਾ ਹਮਲਾ ਕਰਦੀ ਹੈ ਜਾਂ ਕਤਲ ਕਰਦੀ ਹੈ, ਉਹ ਕੌਮਾਂਤਰੀ ਨਿਯਮਾਂ ਕਾਨੂੰਨਾਂ ਦਾ ਹੀ ਉਲੰਘਣ ਨਹੀਂ।ਉਹ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਹੈ। ਜਸ ਨੂੰ ਅਮਰੀਕਾ ਵਰਗਾ ਮੁਲਕ ਤਾਂ ਕਦੀ ਵੀ ਸਹਿਣ ਨਹੀ ਕਰੇਗਾ।ਸ. ਮਾਨ ਨੇ ਅਮਰੀਕਾ ਦੀ ਹਕੂਮਤ ਅਤੇ ਉਨ੍ਹਾਂ ਦੇ ਸਟੇਟ ਡਿਪਾਰਟਮੈਟ ਵੱਲੋ ਮਨੁੱਖੀ ਅਧਿਕਾਰਾਂ ਦੀ ਰਾਖੀ ਸੰਬੰਧੀ ਕੀਤੇ ਜਾਣ ਵਾਲੇ ਅਮਲਾਂ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਦੂਸਰੇ ਮੁਲਕਾਂ ਵਿਚ ਸਾਜਸੀ ਢੰਗਾਂ ਰਾਹੀ ਦਖਲ ਦੇ ਕੇ ਉਥੋ ਦੇ ਸਿੱਖ ਨਾਗਰਿਕਾਂ ਨੂੰ ਕਤਲ ਕਰਨ ਵਿਰੁੱਧ ਲਏ ਗਏ ਸਟੈਂਡ ਦੀ ਜਿਥੇ ਸਲਾਘਾ ਕੀਤੀ, ਉਥੇ ਇਹ ਵੀ ਅਪੀਲ ਕੀਤੀ ਕਿ ਇੰਡੀਅਨ ਹੁਕਮਰਾਨਾਂ ਦੇ ਇਸ ਮਨੁੱਖਤਾ ਵਿਰੋਧੀ ਚੇਹਰੇ ਦੇ ਸੱਚ ਨੂੰ ਹੋਰ ਸਪੱਸਟ ਰੂਪ ਵਿਚ ਸਾਹਮਣੇ ਲਿਆ ਕੇ ਸਿੱਖਾਂ ਵਿਰੁੱਧ ਰਚੀਆ ਜਾ ਰਹੀਆ ਸਾਜਿਸਾਂ ਅਤੇ ਕਤਲੇਆਮ ਦਾ ਅੰਤ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ।

Show More

Related Articles

Leave a Reply

Your email address will not be published. Required fields are marked *

Close