International

ਇਰਾਕ ਦੇ ਮੋਸੁਲ ਨੇੜੇ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ

ਬਗਦਾਦ: ਇਰਾਕ ਦੇ ਮੋਸੁਲ ਸ਼ਹਿਰ ਨੇੜੇ ਟਿਗਰਿਸ ਦਰਿਆ ‘ਚ 100 ਤੋਂ ਵੱਧ ਯਾਤਰੀਆਂ ਨਾਲ ਭਰੀ ਕਿਸ਼ਤੀ ਡੁੱਬਣ ਦੀ ਖ਼ਬਰ ਹੈ। ਖ਼ਦਸ਼ਾ ਹੈ ਕਿ ਇਸ ਓਵਰਲੋਡ ਕਿਸ਼ਤੀ ਦੇ ਸਵਾਰਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਇਦ ਜ਼ਿਆਦਾ ਬੋਟ ‘ਚ ਜ਼ਿਆਦਾ ਲੋਕ ਸਵਾਰ ਹੋਣ ਕਾਰਨ ਇਹ ਹਾਦਸਾ ਹੋਇਆ। ਇਸ ਲੋਕ ਕੁਰਦ ਨਵਾਂ ਸਾਲ ਮਨਾ ਰਹੇ ਸੀ।
ਉੱਤਰੀ ਨਾਈਨਵੇਹ ਖੇਤਰ ‘ਚ ਨਾਗਰਿਕ ਸੁਰੱਖਿਆ ਦੇ ਮੁਖੀ ਕਰਨਲ ਹੁਸਾਸ ਖਲੀਲ ਨੇ ਦੱਸਿਆ ਕਿ ਘਟਨਾ ਵੀਰਵਾਰ ਨੂੰ ਹੋਈ ਜਦੋ ਜ਼ਿਆਦਾ ਗਿਣਤੀ ‘ਚ ਲੋਕ ਨਵਰੋਜ ਮਨਾਉਣ ਦੇ ਲਈ ਬਾਹਰ ਨਿਕਲੇ। ਨਵਰੋਜ ਕੁਰਦ ਨਵਾਸਾਲ ਅਤੇ ਬਸੰਤ ਰੂਤ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
ਸਹਿਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਰਦ ਨੇ ਕਿਹਾ ਕਿ ਬਚਾਅ ਮੁਹਿੰਮ ਅਜੇ ਜਾਰੀ ਹੈ। ਖਲੀਲ ਨੇ ਕਿਹਾ ਤਕਨੀਤੀ ਖਾਮੀਆਂ ਕਰਕੇ ਬੋਟ ਪਲਟ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚ ਜ਼ਿਆਦਾ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ। ਇਸ ਹਾਦਸੇ ‘ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ਦਾ ਇਲਾਜ਼ ਹਸਪਤਾਲ ‘ਚ ਚੱਲ ਰਿਹਾ ਹੈ। ਹਾਦਸੇ ਨੂੰ ਇਰਾਕ ਦਾ ਸਭ ਤੋਂ ਭਿਆਨਕ ਹਾਦਸਿਆਂ ‘ਚੋਂ ਇੱਕ ਮੰਨਿਆ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close