Canada

ਐਨ.ਡੀ.ਪੀ. ਦੀ 25 ਸਾਲਾ ਮੁਟਿਆਰ ਮੂਮੀਲਾਕ ਕਰੇਗੀ ਨੂਨਾਵੁਟ ਤੇ ਰਾਜ

ਇਕੁਵਾਲੋਇਟ – 21 ਅਕਤੂਬਰ ਨੂੰ ਹੋਣੀਆਂ ਆਮ ਚੋਣਾਂ ‘ਚ ਲਿਬਰਲ ਪਾਰਟੀ ਦੂਜੀ ਵਾਰ ਜਿੱਤ ਹਾਸਲ ਕਰ 157 ਸੀਟਾਂ ਆਪਣੇ ਝੰਡਾ ਲਹਿਰਾਉਣ ‘ਚ ਸਫਲ ਰਹੀ ਪਰ ਉਸ ਨੂੰ ਬਹੁਮਤ ਨਾ ਮਿਲ ਪਾਇਆ। ਲਿਬਰਲ ਪਾਰਟੀ ਦੀ ਵਿਰੋਧੀ ਧਿਰ ਮੰਨੀ ਜਾਣ ਵਾਲੀ ਐੱਨ. ਡੀ. ਪੀ. ਨੂੰ ਜਿਥੇ 24 ਸੀਟਾਂ ਮਿਲੀਆਂ ਪਰ ਇਸ 24 ਸੀਟਾਂ ‘ਚੋਂ ਇਕ ਸੀਟ ਅਜਿਹੀ ਵੀ ਹੈ ਜਿਸ ‘ਤੇ ਐੱਨ. ਡੀ. ਪੀ. ਨੇ ਆਪਣਾ ਨਾਂ ਬੁਲੰਦਾ ਕੀਤਾ ਹੈ। ਕੈਨੇਡਾ ਦੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਨੂਨਾਵੁਟ ‘ਚ ਇਕ ਮੁਟਿਆਰ, ਜਿਹੜੀ ਕਿ ਐੱਨ. ਡੀ. ਪੀ. ਵੱਲੋਂ ਚੋਣ ਮੈਦਾਨ ‘ਚ ਉਤਰੀ ਸੀ ਉਹ ਇਨ੍ਹਾਂ ਚੋਣਾਂ ਆਪਣੀ ਪਾਰਟੀ ਦਾ ਝੰਡਾ ਲਹਿਰਾਉਣ ‘ਚ ਕਾਮਯਾਬ ਰਹੀ। ਇਸ ਮੁਟਿਆਰ ਦਾ ਨਾਂ ਮੂਮੀਲਾਕ ਕਾਕਕਾਕ (25) ਹੈ। ਦੱਸ ਦਈਏ ਕਿ ਇਸ ਵਾਰ ਦੀਆਂ ਫੈਡਰਲ ਚੋਣਾਂ ‘ਚ ਮੂਮੀਲਾਕ ਸਭ ਤੋਂ ਘੱਟ ਉਮਰ ਦੀ ਉਮੀਦਵਾਰ ਹੈ ਅਤੇ ਨੂਨਾਵੁਟ ਇਕ ਅਜਿਹਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜਿਥੇ 3 ਪਾਰਟੀਆਂ ਨੇ ਆਪਣੀਆਂ ਮਹਿਲਾ ਉਮੀਦਵਾਰਾਂ ਨੂੰ ਇਥੋਂ ਦੇ ਚੋਣ ਮੈਦਾਨ ਉਤਾਰਿਆ ਪਰ ਚੋਣ ਮੈਦਾਨ ‘ਚ ਮੂਮੀਲਾਕ ਬਾਜ਼ੀ ਮਾਰਨ ‘ਚ ਕਾਮਯਾਬ ਰਹੀ। ਨੂਨਾਵੁਟ ਕਰੀਬ 3717 ਵੋਟਾਂ ਹਾਸਲ ਹੋਈਆਂ ਅਤੇ 1000 ਵੋਟਾਂ ਦੇ ਫਰਕ ਨਾਲ ਲਿਬਰਲ ਪਾਰਟੀ ਦੀ ਉਮੀਦਵਾਰ ਪਿਜ਼ੋ ਲੈਆਲ ਦੂਜੇ ਨੰਬਰ ‘ਤੇ ਰਹੀ ਅਤੇ ਤੀਜੇ ਨੰਬਰ ‘ਤੇ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਲਿਓਨਾ ਐਗਲੋਕਾਘ ਰਹੀ, ਜਿਹੜੀ ਕਿ ਸਟੀਫਨ ਹਾਰਪਰ ਦੇ ਕਾਰਜਕਾਲ ਦੌਰਾਨ ਕੈਬਨਿਟ ਮੰਤਰੀ ਰਹਿ ਚੁੱਕੀ ਹੈ। ਚੋਣਾਂ ‘ਚ ਜਿੱਤ ਦਾ ਝੰਡਾ ਲਹਿਰਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੂਮੀਲਾਕ ਨੇ ਆਖਿਆ ਕਿ, ‘ਮੈਂ ਬਹੁਤ ਖੁਸ਼ ਅਤੇ ਕਾਫੀ ਉਤਸਕ ਹਾਂ ਹਾਊਸ ਆਫ ਕਾਮਨਸ ‘ਚ ਖੁਲ੍ਹ ਕੇ ਆਪਣੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਮਸਲਿਆਂ ਨੂੰ ਚੁੱਕਣ ਲਈ। ਮੈਂ ਉਮੀਦ ਕਰਦੀ ਹਾਂ ਕਿ ਜੋ ਮੈਂ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਪੂਰੇ ਕਰ ਸਕਾ।’ ਮੂਮੀਲਾਕ ਦੀ ਜਿੱਤ ‘ਤੇ ਲਿਬਰਲ ਪਾਰਟੀ ਦੀ ਉਮੀਦਵਾਰ ਨੇ ਉਸ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਮੈਂ ਉਮੀਦ ਕਰਦੀ ਹਾਂ ਕਿ ਮੂਮੀਲਾਕ ਨੇ ਜੋ ਚੋਣ ਪ੍ਰਚਾਰ ਦੌਰਾਨ ਬਦਲਾਅ ਲਿਆਉਣ ਦੇ ਵਾਅਦੇ ਕੀਤਾ ਸੀ ਅਤੇ ਉਹ ਜ਼ਰੂਰ ਲੈ ਕੇ ਆਵੇਗੀ। ਇਥੇ ਦੱਸ ਦਈਏ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਐੱਨ. ਡੀ. ਪੀ. ਨੇ ਨੇ ਆਪਣਾ ਨਾਂ ਰੌਸ਼ਨ ਕੀਤਾ ਹੈ ਕਿਉਂਕਿ 1980 ਦੇ ਦਹਾਕੇ ਤੋਂ ਬਾਅਦ ਨੂਨਾਵੁਟ ‘ਚ ਐੱਨ. ਡੀ. ਪੀ. ਇਸ ਵਾਰ ਜਿੱਤ ਹਾਸਲ ਕਰ ਸਕੀ।

Show More

Related Articles

Leave a Reply

Your email address will not be published. Required fields are marked *

Close