Canada

ਕੈਨੇਡਾ ‘ਚ ਪੰਜਾਬੀਆਂ ਦੀ ਜਿੱਤ ਤੇ ਨਿਊਜ਼ੀਲੈਂਡ ਤੋਂ ਵਧਾਈਆਂ

ਨਿਊਜ਼ੀਲੈਂਡ ਦੀ ਸੰਸਦ ਵਿਚ ਪਿਛਲੇ 11 ਸਾਲਾਂ ਤੋਂ ਸੰਸਦ ਮੈਂਬਰ ਚਲੇ ਆ ਰਹੇ ਸਾਂਸਦ ਸ। ਕੰਵਲਜੀਤ ਸਿੰਘ ਬਖਸ਼ੀ ਨੇ ਕੈਨੇਡਾ ‘ਚ ਹੋਈਆਂ ਫੈਡਰਲ ਚੋਣਾ (43ਵੀਂ ਕੈਨੇਡੀਅਨ ਪਾਰਲੀਮੈਂਟ) ਦੇ ਨਤੀਜਿਆਂ ਉਤੇ ਖੁਸ਼ੀ ਪ੍ਰਗਟ ਕਰਦਿਆਂ ਭਾਰਤੀ ਖਾਸ ਕਰ ਪੰਜਾਬੀ ਮੂਲ ਦੇ ਜਿੱਤੇ 18 ਉਮੀਦਵਾਰਾਂ ਨੂੰ ਨਿਊਜ਼ੀਲੈਂਡ ਤੋਂ ਵਧਾਈ ਭੇਜੀ ਹੈ। ਪੂਰੇ ਦੇਸ਼ ਦੀਆਂ 338 ਸੀਟਾਂ ਦੇ ਵਿਚ ਭਾਰਤੀ ਉਮੀਦਵਾਰਾਂ ਦੀ ਸਫਲਤਾ ਦੀ ਇਹ ਕਹਾਣੀ ਭਵਿੱਖ ਦੇ ਵਿਚ ਨਵਾਂ ਇਤਿਹਾਸ ਲਿਖਦੀ ਨਜ਼ਰ ਆ ਰਹੀ ਹੈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਸ। ਜਗਮੀਤ ਸਿੰਘ ਦੀ ਅਗਵਾਈ ਵਿਚ ਮਿਲੀਆਂ 24 ਸੀਟਾਂ ਵੀ ਸੰਭਾਵੀ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਲਈ ਖਾਸ ਅਰਥ ਰੱਖਦੀਆਂ ਹਨ। ਸ। ਬਖਸ਼ੀ ਨੇ ਦੱਸਿਆ ਕਿ ਸ। ਹਰਜੀਤ ਸਿੰਘ ਸੱਜਣ ਜੋ ਕਿ ਕੈਨੇਡਾ ਦੇ ਰੱਖਿਆ ਮੰਤਰੀ ਵੀ ਹਨ, ਜਦੋਂ ਅਪ੍ਰੈਲ 2016 ਦੇ ਵਿਚ ਇਥੇ ਸਰਕਾਰੀ ਦੌਰੇ ‘ਤੇ ਆਏ ਸਨ ਤਾਂ ਉਨ੍ਹਾਂ ਨੇ ਦੋਵਾਂ ਮੁਲਕਾਂ ਦੇ ਸਬੰਧਾਂ ਉਤੇ ਸੰਖੇਪ ਗੱਲਬਾਤ ਕੀਤੀ ਸੀ। ਵਰਨਣਯੋਗ ਹੈ ਕਿ ਕੈਨੇਡਾ ਦੁਨੀਆ ਦਾ 12ਵਾਂ ਵੱਡੇ ਦੇਸ਼ ਹੈ ਜਿਸ ਨਾਲ ਨਿਊਜ਼ੀਲੈਂਡ ਆਯਾਤ ਅਤੇ ਨਿਰਯਾਤ ਦੌਰਾਨ 2 ਬਿਲੀਅਨ ਡਾਲਰ ਦਾ ਆਦਾਨ ਪ੍ਰਦਾਨ ਕਰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਚੌਥੀ ਵਾਰ ਸਾਂਸਦ ਬਣੇ ਸ। ਸੁੱਖ ਧਾਲੀਵਾਲ ਅਤੇ ਨਵਦੀਪ ਸਿੰਘ ਬੈਂਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸੰਸਦ ਮੈਂਬਰਾਂ ਨੂੰ ਕਈ ਵਾਰ ਅੰਤਰਰਾਸ਼ਟਰੀ ਸਮਾਗਮਾਂ ਦੇ ਉਤੇ ਮਿਲੇ ਹਨ ਅਤੇ ਕਈ ਐਥਨਿਕ ਕਮਿਊਨਿਟੀਆਂ ਦੇ ਬਾਹਰਲੇ ਦੇਸ਼ਾਂ ਦੇ ਵਿਚ ਯੋਗਦਾਨ ਅਤੇ ਆਪਣੀ ਪਹਿਚਾਣ ਬਣਾਈ ਰੱਖਣ ਉਤੇ ਵਿਚਾਰਾਂ ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ ਨਵੇਂ ਚੁਣੇ ਗਏ ਸਾਂਸਦਾ ਰਣਦੀਪ ਸਿੰਘ ਸਰਾਏ, ਗਗਨ ਸਿਕੰਦ, ਰਾਮੇਸ਼ਵਰ ਸਿੰਘ ਸੰਘਾ, ਮਨਿੰਦਰ ਸਿੰਘ ਸਿੱਧੂ, ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ, ਬਰਦੀਸ਼ ਚੱਘਰ, ਰਾਜ ਸੈਣੀ, ਅੰਜੂ ਢਿੱਲੋਂ, ਜਗਮੀਤ ਸਿੰਘ, ਟਿੱਮ ਸਿੰਘ ਉਪਲ,ਜਸਰਾਜ ਸਿੰਘ ਹੱਲਣ, ਜੈਗ ਸਹੋਤਾ ਅਤੇ ਬੌਬ ਸਰੋਆ ਨੂੰ ਵੀ ਵਧਾਈ ਭੇਜੀ ਹੈ।

Show More

Related Articles

Leave a Reply

Your email address will not be published. Required fields are marked *

Close