Entertainment

ਗੋਲਡਨ ਟੈਂਪਲ ਪਹੁੰਚੇ ਬਾਲੀਵੁੱਡ ਸਟਾਰ Sonu Sood ਤੇ Jacqueline Fernandez

ਬਾਲੀਵੁੱਡ ਸਟਾਰ ਸੋਨੂੰ ਸੂਦ ਤੇ ਜੈਕਲੀਨ ਫਰਨਾਂਡੀਜ਼ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਉਹ ਜਲਦ ਹੀ ਆਪਣੀ ਫਿਲਮ ‘ਫਤਿਹ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਦੋਵੇਂ ਸਟਾਰਸ ਆਪਣੇ ਫਿਲਮ ਦੇ ਬਾਕੀ ਸਾਥੀਆਂ ਸਮੇਤ ਹਰਿਮੰਦਰ ਸਾਹਿਬ ਮੱਥਾ ਟੇੱਕਣ ਪਹੁੰਚੇ।

ਇਸ ਦੌਰਾਨ ਸੋਨੂੰ ਸੂਦ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੇ ਪਰਿਵਾਰ ਨਾਲ ਇੱਥੇ ਮੱਥਾ ਟੇਕਣ ਲਈ ਆਉਂਦਾ ਰਿਹਾ ਹੈ ਪਰ ਹੁਣ ਉਹ ਆਪਣੇ ਫਿਲਮੀ ਪਰਿਵਾਰ ਨਾਲ ਇੱਥੇ ਪਹੁੰਚ ਗਿਆ ਹੈ।

ਫਿਲਮ ‘ਫਤਿਹ’ ਪੰਜਾਬ ‘ਤੇ ਆਧਾਰਿਤ ਐਕਸ਼ਨ ਥ੍ਰਿਲਰ ਹੈ। ਇਸ ਨੂੰ ਸੋਨੂੰ ਸੂਦ ਦੇ ਆਪਣੇ ਹੋਮ ਪ੍ਰੋਡਕਸ਼ਨ ਸ਼ਕਤੀ ਸਾਗਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਫਿਲਮ ‘ਚ ਉਨ੍ਹਾਂ ਨਾਲ ਜੈਕਲੀਨ ਫਰਨਾਂਡੀਜ਼ ਨਜ਼ਰ ਆਵੇਗੀ।

ਸੋਨੂੰ ਸੂਦ ਨੇ ਦੱਸਿਆ ਕਿ ਉਹ ਇਸ ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਜਾ ਰਹੇ ਹਨ। ਇਹੀ ਕਾਰਨ ਹੈ ਕਿ ਉਹ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਫਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਪਹੁੰਚੇ ਹਨ। ਫਿਲਮ ਦਾ ਐਲਾਨ ਦਸੰਬਰ 2022 ਵਿੱਚ ਕੀਤਾ ਗਿਆ ਸੀ।

ਦੂਜੇ ਪਾਸੇ ਸੋਨੂੰ ਸੂਦ ਨੇ ਜਨਵਰੀ ਮਹੀਨੇ ‘ਚ ਟਵੀਟ ਕਰਕੇ ਲੋਕਾਂ ਤੋਂ ਇਸ ਫਿਲਮ ਦੇ ਵਿਲੇਨ ਲਈ ਸੁਝਾਅ ਦੇਣ ਲਈ ਕਿਹਾ ਸੀ। ਦੋ ਮਹੀਨਿਆਂ ਬਾਅਦ ਹੁਣ ਸੋਨੂੰ ਸੂਦ ਇਸ ਫਿਲਮ ਦਾ ਨਿਰਮਾਣ ਸ਼ੁਰੂ ਕਰਨ ਜਾ ਰਹੇ ਹਨ। ਇਸ ਫਿਲਮ ਨੂੰ ਵੈਭਵ ਮਿਸ਼ਰਾ ਡਾਇਰੈਕਟ ਕਰ ਰਹੇ ਹਨ।

ਕੁਝ ਇੰਟਰਵਿਊਆਂ ਵਿੱਚ, ਸੋਨੂੰ ਸੂਦ ਨੇ ਇਸ ਫਿਲਮ ਦੀ ਕਹਾਣੀ ਬਾਰੇ ਸੁਰਾਗ ਦਿੱਤੇ। ਇਹ ਫਿਲਮ ਹੈਕਰਾਂ ‘ਤੇ ਆਧਾਰਿਤ ਹੋਣ ਜਾ ਰਹੀ ਹੈ। ਪਿਛਲੇ ਡੇਢ ਸਾਲ ਤੋਂ ਸੋਨੂੰ ਸੂਦ ਇਸ ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਸਨ। ਇਸ ਦੇ ਲਈ ਉਹ ਕੁਝ ਪੇਸ਼ੇਵਰ ਹੈਕਰਾਂ ਨੂੰ ਵੀ ਮਿਲਿਆ, ਤਾਂ ਜੋ ਉਹ ਆਪਣੀ ਕਹਾਣੀ ਦੀ ਸੱਚਾਈ ਅਤੇ ਡੂੰਘਾਈ ਨੂੰ ਦਿਖਾ ਸਕੇ।

Show More

Related Articles

Leave a Reply

Your email address will not be published. Required fields are marked *

Close