Canada

ਕੈਨੇਡਾ: ਮਾਈਕਲ ਵਰਨਿੱਕ ਨੇ ਚੋਣਾਂ ਤੋਂ ਪਹਿਲਾਂ ਰਿਟਾਇਰ ਹੋਣ ਦਾ ਕੀਤਾ ਐਲਾਨ

 

ਓਟਵਾ, ਕੈਨੇਡਾ ਦੇ ਸੱਭ ਤੋਂ ਸੀਨੀਅਰ ਬਿਊਰੋਕਰੈਟ, ਪ੍ਰਿਵੀ ਕਾਉਂਸਲ ਦੇ ਕਲਰਕ ਮਾਈਕਲ ਵਰਨਿੱਕ ਨੇ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ ਹੈ। ਹੁਣ ਅਗਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੂੰ ਫੈਡਰਲ ਪਬਲਿਕ ਸਰਵਿਸ ਦੀ ਵਾਗਡੋਰ ਸਾਂਭਣ ਲਈ ਕਿਸੇ ਹੋਰ ਅਧਿਕਾਰੀ ਨੂੰ ਨਿਯੁਕਤ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੂੰ ਲਿਖੇ ਖੁੱਲ੍ਹੇ ਪੱਤਰ, ਜੋ ਕਿ ਕੈਨੇਡਾ ਸਰਕਰ ਦੀ ਵੈੱਬਸਾਈਟ ਉੱਤੇ ਪੋਸਟ ਕੀਤਾ ਗਿਆ ਹੈ, ਵਿੱਚ ਵਰਨਿੱਕ ਨੇ ਲਿਖਿਆ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਚੱਲ ਰਹੇ ਹਾਲਾਤ ਤੇ ਵਾਪਰੀਆਂ ਘਟਨਾਂਵਾਂ ਤੋਂ ਉਨ੍ਹਾਂ ਇਹ ਮਨ ਬਣਾਇਆ ਹੈ ਕਿ ਉਹ ਅਗਲੀ ਚੋਣ ਮੁਹਿੰਮ ਲਈ ਪ੍ਰਿਵੀ ਕਾਉਂਸਲ ਦੇ ਕਲਰਕ ਤੇ ਕੈਬਨਿਟ ਸਕੱਤਰ ਵਜੋਂ ਹੋਰ ਸੇਵਾ ਨਹੀਂ ਨਿਭਾਅ ਸਕਣਗੇ। ਇਸੇ ਲਈ ਉਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਰਿਟਾਇਰ ਹੋਣ ਦਾ ਮਨ ਬਣਾਇਆ ਹੈ। ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਵਰਨਿੱਕ ਦਾ ਨਾਂ ਬੋਲਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਸੀ। ਇਸ ਦਾ ਹਵਾਲਾ ਦਿੰਦਿਆਂ ਵਰਨਿੱਕ ਨੇ ਆਖਿਆ ਕਿ ਹੁਣ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਆਪਸੀ ਵਿਸ਼ਵਾਸ ਤੇ ਸਨਮਾਨ ਵਾਲਾ ਰਿਸ਼ਤਾ ਉਹ ਕਿਸੇ ਵੀ ਕੀਮਤ ਉੱਤੇ ਨਹੀਂ ਨਿਭਾਅ ਸਕਣਗੇ।

Show More

Related Articles

Leave a Reply

Your email address will not be published. Required fields are marked *

Close