Canada

ਕੈਨੇਡਾ: ਟੋਰਾਂਟੋ ਦਾ ਖਚਾਖਚ ਭਰਿਆ ਰਹਿਣ ਵਾਲਾ ਸਟੇਸ਼ਨ ਦੂਜੇ ਦਿਨ ਵੀ ਰਿਹਾ ਬੰਦ

ਟੋਰਾਂਟੋ, ਇੱਕ ਸੱ਼ਕੀ ਪੈਕੇਜ ਕਾਰਨ ਟੋਰਾਂਟੋ ਦਾ ਖਚਾਖਚ ਭਰਿਆ ਰਹਿਣ ਵਾਲਾ ਸਟੇਸ਼ਨ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ।
ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸੱਕੀ ਪੈਕੇਜ ਮਿਲਣ ਤੋਂ ਬਾਅਦ ਬ੍ਰੌਡਵੇਅ ਸਟੇਸਨ ਇਸ ਸਮੇਂ ਸਾਰੇ ਸਬਵੇਅਜ, ਸਟਰੀਟਕਾਰਜ ਤੇ ਬੱਸ ਟ੍ਰੈਫਿਕ ਲਈ ਬੰਦ ਹੈ। ਲਾਈਨ 2 ਉੱਤੇ ਸਬਵੇਅ ਸਰਵਿਸ ਸਟੇਸਨ ਨੂੰ ਬਾਈਪਾਸ ਕਰਕੇ ਸਟਲ ਬੱਸਾਂ ਦੀ ਮਦਦ ਨਾਲ ਪੇਪ ਤੇ ਕਾਸਲ ਫਰੈਂਕ ਸਟੇਸਨਾਂ ਦਰਮਿਆਨ ਚਲਾਈ ਜਾ ਰਹੀ ਹੈ। ਬੱਸ ਤੇ ਸਟਰੀਟਕਾਰ ਸਰਵਿਸ ਨੂੰ ਸਟੇਸਨ ਤੋਂ ਮੋੜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਵੀ ਇੱਕ ਸੱਕੀ ਪੈਕੇਜ ਮਿਲਣ ਕਾਰਨ ਕਈ ਘੰਟਿਆਂ ਲਈ ਸਟੇਸਨ ਨੂੰ ਬੰਦ ਰੱਖਿਆ ਗਿਆ ਸੀ। ਪੁਲਿਸ ਨੇ ਹੌਲੀ ਹੌਲੀ ਉਸ ਪੈਕੇਜ ਨੂੰ ਉੱਥੋਂ ਹਟਾਇਆ ਤੇ ਇਹ ਵੀ ਯਕੀਨੀ ਬਣਾਇਆ ਕਿ ਇਸ ਸੱਭ ਕਾਸੇ ਨਾਲ ਜਨਤਾ ਦੀ ਸੇਫਟੀ ਨੂੰ ਕੋਈ ਖਤਰਾ ਨਾ ਹੋਵੇ। ਬਾਅਦ ਵਿੱਚ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਉਹ ਮਸਕੂਕ ਦੀ ਭਾਲ ਕਰ ਰਹੇ ਹਨ। ਜਾਂਚਕਾਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਕੀਤੀ ਗਈ ਇਸ ਹਰਕਤ ਲਈ ਮਸਕੂਕ ਦੀ ਪਛਾਣ ਟੋਰਾਂਟੋ ਦੇ 53 ਸਾਲਾ ਕਮਲ ਬਾਦਰੀ ਵਜੋਂ ਹੋਈ ਹੈ ਤੇ ਇਸ ਸਮੇਂ ਉਹ ਹਿਰਾਸਤ ਵਿੱਚ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਉਹ ਇਹ ਪਤਾ ਲਾਉਣ ਦੀ ਕੋਸਿਸ ਕਰ ਰਹੇ ਹਨ ਕਿ ਕੀ ਇਹੀ ਮਸਕੂਕ ਮੰਗਲਵਾਰ ਵਾਲੀ ਘਟਨਾ ਲਈ ਵੀ ਜਿੰਮੇਵਾਰ ਹੈ।
Show More

Related Articles

Leave a Reply

Your email address will not be published. Required fields are marked *

Close