Canada

ਕੈਲਗਰੀ ਦੀਆਂ ਕਈ ਸੰਸਥਾਵਾਂ ਨੇ ਕਿਸਾਨਾਂ ਦਾ ਸਮੱਰਥਨ ਕਰਦਿਆਂ ਰੱਖੀ ਭੁੱਖ ਹੜ੍ਹਤਾਲ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਹੱਡ ਚੀਰਵੀਂ ਠੰਢ ਅਤੇ ਧੁੰਦ ‘ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਦੇ ਇਸ ਅੰਦੋਲਨ ਦੁਨੀਆ ਭਰ ‘ਚ ਵੱਸਦੇ ਐਨ.ਆਰ.ਆਈਜ਼ ਵਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ। ਦੂਜੇ ਪਾਸੇ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ ‘ਤੇ ਅੜੀ ਹੋਈ ਹੈ ਅਤੇ ਇਸ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ। ਜਿੱਥੇ ਕਿਸਾਨਾਂ ਵੱਲੋਂ ਮੋਰਚਾ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਕਿਸਾਨਾਂ ਤੋਂ 24 ਘੰਟੇ ਦੀ ਲੜੀਵਾਰ ਭੁੱਖ ਹੜਤਾਲ ‘ਤੇ ਵੀ ਕੀਤੀ ਜਾ ਰਹੀ ਹੈ। ਇਹ ਲੜੀਵਾਰ ਭੁੱਖ ਹੜਤਾਲ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਣਗੇ। ਕੈਨੇਡਾ ‘ਚ ਵੱਸਦੇ ਪੰਜਾਬੀਆਂ ਵਲੋਂ ਵੀ ਇਸ ਦਾ ਸਮੱਰਥਨ ਕਰਦੇ ਹੋਏ ਕੈਲਗਰੀ, ਐਬਟਸਫੋਰਡ, ਵਿਨੀਪੈੱਗ, ਬਰੈਂਪਟਨ, ਸਰੀ ਆਦਿ ਸ਼ਹਿਰਾਂ ‘ਚ ਵੀ ਭੁੱਖ ਹੜ੍ਹਤਾਲ ਰੱਖੀ ਗਈ। ਕੈਲਗਰੀ ‘ਚ ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ, ਇੰਕਆ ਸੀਨੀਅਰ ਸੋਸਾਇਟੀ, ਐਨ.ਸੀ.ਸੀ.ਏ. ਸੋਸਾਇਟੀ, ਦਸ਼ਮੇਸ਼ ਕਲਚਰ ਸੀਨੀਅਰ ਸੁਸਾਇਟੀ, ਗਦਰੀ ਬਾਬਿਆਂ ਦੀ ਪ੍ਰਬੰਧਕ ਕਮੇਟੀ ਆਦਿ ਦੇ ਮੈਂਬਰਾਂ ਵਲੋਂ ਕਿਸਾਨਾਂ ਦੀ ਇਸ ਲੜੀਵਾਰ ਭੁੱਖ ਹੜ੍ਹਤਾਲ ਦਾ ਸਮੱਰਥਨ ਕਰਦੇ ਹੋਏ ਭੁੱਖ ਹੜ੍ਹਤਾਲ ਰੱਖੀ ਗਈ ਅਤੇ ਭਾਰਤ ਸਰਕਾਰ ਵਲੋਂ ਖੇਤੀਬਾੜੀ ਨੂੰ ਕੁਝ ਅਮੀਰ ਘਰਾਣਿਆਂ ਦੇ ਹੱਥ ਸੋਂਪਣ ਲਈ ਲਾਗੂ ਕੀਤੇ ਕਾਨੂੰਨਾਂ ਦਾ ਤਿੱਖਾ ਵਿਰੋਧ ਕੀਤਾ। ਇਸ ਭੁੱਖ ਹੜ੍ਹਤਾਲ ‘ਚ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਪ੍ਰਿੰਸੀਪਲ, ਹੈੱਡ ਮਾਸਟਰਸ ਅਤੇ ਡਾਕਟਰਾਂ ਨੇ ਵੀ ਹਿੱਸਾ ਲਿਆ ਅਤੇ ਉਨ੍ਹਾਂ ਕਿਹਾ ਕਿਸਾਨਾਂ ਵਲੋਂ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਵੀ ਰਣਨੀਤੀ ਬਣਾਈ ਜਾਵੇਗੀ ਜਾਂ ਸੱਦਾ ਦਿੱਤਾ ਜਾਵੇਗਾ ਉਸ ਨੂੰ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਕਬੂਲ ਕਰਨਗੇ ਅਤੇ ਕਿਸਾਨਾਂ ਦੇ ਇਸ ਅੰਦੋਲਨ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਯਤਨ ਕਰਦੇ ਰਹਿਣਗੇ।

Show More

Related Articles

Leave a Reply

Your email address will not be published. Required fields are marked *

Close