International
ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ‘ਚ ਹੋਇਆ ਇਤਿਹਾਸਕ ਸਮਝੌਤਾ
ਬ੍ਰੈਕਜਿਟ ਵਪਾਰ ਸੌਦੇ ‘ਤੇ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚਕਾਰ ਸਹਿਮਤੀ ਬਣ ਗਈ ਹੈ। ਇਸ ਸੌਦੇ ਤੋਂ ਬਾਅਦ ਬ੍ਰਿਟੇਨ ਹੁਣ ਯੂਰਪ ਦੇ ਬਾਜ਼ਾਰ ਦਾ ਹਿੱਸਾ ਨਹੀਂ ਹੋਵੇਗਾ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਨੂੰ ਇਕ ਵੱਡੀ ਖ਼ਬਰ ਦੱਸਿਆ ਕਿਹਾ ਕਿ ਹੁਣ ਨੌਕਰੀਆਂ ਬਚਾਈਆਂ ਜਾਣਗੀਆਂ।
ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ, ਕ੍ਰਿਸਮਸ ਦੀ ਸ਼ਾਮ ਨੂੰ ਬ੍ਰੈਕਜਿਟ ਵਪਾਰ ਸਮਝੌਤੇ ‘ਤੇ ਸਹਿਮਤੀ ਬਣ ਗਈ। ਬ੍ਰੈਕਜਿਟ ਸੌਦੇ ਤੋਂ ਬਾਅਦ ਬ੍ਰਿਟੇਨ ਹੁਣ ਯੂਰਪ ਦੇ ਬਜ਼ਾਰ ਦਾ ਹਿੱਸਾ ਨਹੀਂ ਬਣੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਸੌਦੇ ਦੀ ਪੁਸ਼ਟੀ ਕੀਤੀ ਹੈ।