Canada

ਸਟੈਟਿਸਟਕਿਸ ਕੈਨੇਡਾ ਅਨੁਸਾਰ ਅਕਤੂਬਰ ‘ਚ ਕੈਨੇਡਾ ਦੀ ਆਰਥਿਕਤਾ 0.4 % ਵਧੀ

ਕੈਲਗਰੀ : ਅਕਤੂਬਰ ‘ਚ ਕੈਨੇਡਾ ਦੀ ਆਰਥਿਕਤਾ ‘ਚ 0.4 ਫੀਸਦੀ ਵਾਧਾ ਹੋਰ ਹੋਇਆ ਹੈ। ਸਟੈਟਿਸਟਕਿਸ ਕੈਨੇਡਾ ਦੇ ਅਨੁਸਾਰ ਕੁਲ ਘਰੇਲੂ ਉਤਪਾਦਨ ਅਕਤੂਬਰ ‘ਚ 0.4 ਫੀਸਦੀ ਵਧਿਆ ਹੈ। ਸਟੈਟਿਸਟਕਿਸ ਕੈਨੇਡਾ ਅਨੁਸਾਰ ਪਿਛਲੇ ਛੇ ਮਹੀਨਿਆਂ ਤੋਂ ਕੈਨੇਡਾ ਦੀ ਆਰਥਿਕਤਾ ‘ਚ ਸੁਧਾਰ ਹੋਇਆ ਹੈ ਪਰ ਸਤੰਬਰ ‘ਚ ਕੈਨੇਡਾ ਦੀ ਆਰਥਿਕਤਾ ‘ਚ 0.8 ਫੀਸਦੀ ਵਾਧਾ ਹੋਇਆ ਸੀ ਜੋ ਕਿ ਅਕਤੂਬਰ ‘ਚ ਘੱਟ ਕੇ 0.4 ਰਿਹਾ। ਵਿੱਤੀ ਅੰਕੜਿਆਂ ਵਾਲੀ ਕੰਪਨੀ ਰਿਫਿਨਟਿਵ ਦੇ ਵਲੋਂ ਲਗਾਏ ਅੰਦਾਜ਼ੇ ਅਨੁਸਾਰ ਅਕਤੂਬਰ ‘ਚ ਆਰਥਿਕ ਵਾਧੇ ਦੀ ਉਮੀਦ 0.3% ਫੀਸਦੀ ਜਤਾਈ ਜਾ ਰਹੀ ਸੀ। ਸਟੈਟਿਸਟਕਿਸ ਕੈਨੇਡਾ ਅਨੁਸਾਰ ਗੁੱਡ ਪ੍ਰਾਡਕਸ ਅਤੇ ਸਰਵਿਸ ਪ੍ਰਾਡਕਸ ਦੋਵੇਂ ਅਕਤੂਬਰ ‘ਚ ਤੇਜ਼ੀ ਨਾਲ ਵਧੇ ਸਨ ਪਰ ਫਿਰ ਵੀ ਆਰਥਿਕਤਾ ਸਤੰਬਰ ਦੇ ਮੁਕਾਬਲੇ ਘੱਟ ਵਧੀ ਹੈ। ਨਵੰਬਰ ‘ਚ ਦੇ ਅੰਕੜਿਆਂ ‘ਚ ਵੀ ਕੈਨੇਡਾ ਦੀ ਆਰਥਿਕਤਾ ‘ਚ 0.4% ਵਾਧੇ ਦੀ ਉਮੀਦ ਜਤਾਈ ਗਈ ਹੈ।

Show More

Related Articles

Leave a Reply

Your email address will not be published. Required fields are marked *

Close