National

SP-BSP ਗੱਠਜੋੜ ਟੁੱਟਣ ਦੇ ਸੰਕੇਤ, 11 ਵਿਧਾਨ ਸਭਾ ਸੀਟਾਂ ‘ਤੇ ਇਕੱਲੇ ਚੋਣ ਲੜਨ ਦੀ ਤਿਆਰੀ ‘ਚ BSP

ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਏ BSP-SP ਗੱਠਜੋੜ ਆਖ਼ਰ ਹੁਣ ਟੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਦਿੱਲੀ ਵਿੱਚ ਸੋਮਵਾਰ ਨੂੰ ਬੁਲਾਈ ਬੈਠਕ ਵਿੱਚ ਗੱਠਜੋੜ ਦੇ ਟੁੱਟਣ ਦੇ ਸੰਕੇਤ ਦੇ ਦਿੱਤੇ ਹਨ।ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਖਾਲੀ ਹੋਈਆਂ 11 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣ ਲੜਨ ਲਈ ਤਿਆਰੀਆਂ ਦੇ ਨਿਰਦੇਸ਼ ਦਿੱਤੇ ਹਨ। ਬਹੁਜਨ ਸਮਾਜ ਪਾਰਟੀ ਆਮ ਤੌਰ ‘ਤੇ ਚੋਣਾਂ ਨਹੀਂ ਲੜਦੀ।ਇਸ ਦੇ ਨਾਲ ਹੀ ਸਾਰੀਆਂ ਵਿਧਾਨ ਸਭਾ ਸੀਟਾਂ ਤੋਂ ਨਵੇਂ ਸਿਰੇ ਤੋਂ ਭਾਈਚਾਰਾ ਕਮੇਟੀਆਂ ਖੜੀਆਂ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਇਸ ਨਿਰਦੇਸ਼ ਨੂੰ 2022 ਵਿੱਚ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਚੋਣਾਂ ਲੜਨ ਦੀਆਂ ਤਿਆਰੀਆਂ ਨਾਲ ਜੁੜੇ ਕੇ ਵੀ ਵੇਖਿਆ ਜਾ ਰਿਹਾ ਹੈ।

ਗੱਠਜੋੜ ਦਾ ਨਹੀਂ ਮਿਲਿਆ ਫਾਇਦਾਮਾਇਆਵਤੀ ਨੇ ਸੋਮਵਾਰ ਨੂੰ ਦਿੱਲੀ ਵਿੱਚ ਯੂਪੀ ਦੇ ਜ਼ਿਲ੍ਹਾ ਪ੍ਰਧਾਨਾਂ, ਜ਼ੋਨ ਇੰਚਾਰਜ, ਨਵੇਂ ਚੁਣੇ ਸੰਸਦ ਮੈਂਬਰਾਂ ਅਤੇ ਲੋਕ ਸਭਾ ਉਮੀਦਵਾਰਾਂ ਦੀ ਇਕ ਬੈਠਕ ਬੁਲਾਈ ਸੀ। ਉਨ੍ਹਾਂ ਨੇ ਬੈਠਕ ਵਿੱਚ ਪਹਿਲਾਂ ਜ਼ੋਨਵਾਰ ਰਿਪੋਰਟ ਲਈ।ਗੱਠਜੋੜ ਦੀ ਅਸਫ਼ਲਤਾ ਦਾ ਕਾਰਨ ਪੁੱਛਣ ਤੋਂ ਬਾਅਦ ਕਿਹਾ ਕਿ ਬਸਪਾ ਨੂੰ ਗੱਠਜੋੜ ਨਾਲ ਕੋਈ ਫਾਇਦਾ ਨਹੀਂ ਹੋਇਆ। ਯਾਦਵ ਵੋਟ ਪੂਰੀ ਤਰ੍ਹਾਂ ਨਹੀਂ ਮਿਲੇ। ਜੇਕਰ ਮਿਲੇ ਹੁੰਦੇ ਤਾਂ ਨਤੀਜੇ ਹੋਰ ਵੀ ਸ਼ਾਨਦਾਰ ਹੁੰਦੇ। ਸਪਾ ਦੇ ਲੋਕਾਂ ਨੇ ਕਈ ਥਾਵਾਂ ਉੱਤੇ ਗੱਠਜੋੜ ਵਿਰੁੱਧ ਕੰਮ ਕੀਤਾ। ਮੁਸਲਮਾਨਾਂ ਨੇ ਵੀ ਸਾਡਾ ਸਾਥ ਨਹੀਂ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੁਝ ਸੀਟਾਂ ਉੱਤੇ ਸਪਾ ਵਰਕਰਾਂ ਅਤੇ ਨੇਤਾਵਾਂ ਨੇ ਸਾਡੇ ਵਿਰੁੱਧ ਕੰਮ ਕੀਤਾ।

Show More

Related Articles

Leave a Reply

Your email address will not be published. Required fields are marked *

Close