International

ਪੋਲੈਂਡ ਵਿੱਚ ਰੂਸੀ ਰਾਜਦੂਤ ਉਤੇ ਲਾਲ ਰੰਗ ਸੁੱਟਿਆ

ਵਾਰਸਾ- ਰੂਸ ਦੇ ਪੋਲੈਂਡ ਵਿੱਚ ਰਾਜਦੂਤ ਸਰਗੇਈ ਆਂਦਰੀਵ `ਤੇ ਕੱਲ੍ਹ ਪ੍ਰਦਰਸ਼ਨਕਾਰੀਆਂ ਨੇ ਲਾਲ ਰੰਗ ਸੁੱਟ ਦਿੱਤਾ। ਉਹ ਦੂਜੀ ਵਿਸ਼ਵ ਜੰਗ ਦੌਰਾਨ ਮਾਰੇ ਗਏ ਸੋਵੀਅਤ ਫੌਜੀਆਂ ਨੂੰ ਇੱਥੇ ਕਬਰਸਤਾਨ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਸਨ। ਯੂਕਰੇਨ ਖਿਲਾਫ ਰੂਸ ਵੱਲੋਂ ਜੰਗ ਵਿਰੁੱਧ ਉਥੇ ਮੌਜੂਦ ਕੁਝ ਲੋਕ ਸਰਗੇਈ ਦੀ ਉਡੀਕ ਕਰ ਰਹੇ ਸਨ। ਵੀਡੀਓ ਫੁਟੇਜ ਵਿੱਚ ਦਿਖਾਈ ਦੇਂਦਾ ਹੈ ਕਿ ਆਂਦਰੀਵ ਦੇ ਪਿੱਛੋਂ ਲਾਲ ਰੰਗ ਸੁੱਟਿਆ ਗਿਆ। ਇਸ ਮਗਰੋਂ ਉਨ੍ਹਾਂ ਨਾਲ ਖੜ੍ਹੇ ਇੱਕ ਪ੍ਰਦਰਸ਼ਨਕਾਰੀ ਨੇ ਉਨ੍ਹਾਂ ਦੇ ਚਿਹਰੇ ਉੱਤੇ ਰੰਗ ਸੁੱਟ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਰਾਜਦੂਤ ਅਤੇ ਰੂਸੀ ਵਫਦ ਨੂੰ ਯਾਦਗਾਰ ਉਤੇ ਸ਼ਰਧਾ ਦੇ ਫੁੱਲ ਚੜ੍ਹਾਉਣ ਤੋਂ ਰੋਕ ਦਿੱਤਾ। ਉਨ੍ਹਾਂ ਨੇ ਹੱਥਾਂ ਵਿੱਚ ਯੂਕਰੇਨੀ ਝੰਡੇ ਫੜੇ ਹੋਏ ਸਨ ਅਤੇ ਫਾਸ਼ੀਵਾਦ ਦੇ ਨਾਅਰੇ ਲਾ ਰਹੇ ਸਨ। ਕੁਝ ਨੇ ਖੂਨ ਦੇ ਧੱਬਿਆਂ ਵਾਲੀਆਂ ਸਫੈਦ ਚਾਦਰਾਂ ਪਹਿਨੀਆਂ ਹੋਈਆਂ ਸਨ। ਰੂਸੀ ਵਫਦ ਵਿਚਲੇ ਕੁਝ ਹੋਰ ਵਿਅਕਤੀਆਂ ਉਤੇ ਵੀ ਲਾਲ ਰੰਗ ਲੱਗਾ ਮਿਲਿਆ। ਪੁਲਸ ਨੇ ਮੌਕੇ ਉਤੇ ਪਹੁੰਚ ਕੇ ਰਾਜਦੂਤ ਅਤੇ ਵਫਦ ਦੇ ਹੋਰ ਮੈਂਬਰਾਂ ਨੂੰ ਸੁਰੱਖਿਅਤ ਕੱਢਿਆ।

Show More

Related Articles

Leave a Reply

Your email address will not be published. Required fields are marked *

Close