International

ਸ਼੍ਰੀਲੰਕਾ ਵਿਚ ਹਾਲਤ ਵਿਗੜੇ : ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਸਾਰ ਗੋਲੀ ਮਾਰਨ ਦੇ ਹੁਕਮ

ਕੋਲੰਬੋ – ਸ਼੍ਰੀਲੰਕਾ ਦੇ ਹਾਲਾਤ ਵਿਗੜਦੇ ਜਾਣ ਕਰ ਕੇ ਭੜਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਰੱਖਿਆ ਮੰਤਰਾਲੇ ਨੇ ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਸਾਰਹੀ ਗੋਲੀ ਮਾਰਨ ਦਾ ਹੁਕਮ ਦਿੱਤੇ ਹਨ। ਇਹ ਫੈਸਲਾ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚਚੱਲਦੇ ਖੂਨੀ ਸੰਘਰਸ਼ਾਂ ਕਾਰਨ ਲਿਆ ਗਿਆ ਹੈ।
ਵਰਨਣ ਯੋਗ ਹੈ ਕਿ ਸ੍ਰੀਲੰਕਾ ਵਿੱਚ ਕਈ ਹਫ਼ਤਿਆਂ ਤੋਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਵਿਰੁੱਧ ਪ੍ਰਦਰਸ਼ਨ ਹੋ ਰਹੇ ਸਨ ਤੇ ਇਸ ਦੌਰਾਨ ਦੇਸ਼ ਵਿੱਚ ਹਿੰਸਾ ਸ਼ੁਰੂਛਿੜ ਗਈ ਸੀ, ਜਿਸਵਿੱਚ ਇੱਕ ਪਾਰਲੀਮੈਂਟ ਮੈਂਬਰ ਸਣੇ 7 ਲੋਕਾਂ ਦੀ ਮੌਤ ਹੋ ਗਈ ਅਤੇ ਸੌ ਤੋਂ ਵੱਧ ਜ਼ਖ਼ਮੀ ਹੋਏ ਸਨ। ਇਸ ਪਿੱਛੋਂ ਰਾਜਪਕਸ਼ੇ ਨੇ ਅਸਤੀਫਾ ਦੇ ਦਿੱਤਾ, ਪਰ ਹਿੰਸਾ ਰੁਕੀ ਨਹੀਂ, ਹੋਰ ਭੜਕ ਗਈ। ਪ੍ਰਦਰਸ਼ਨਕਾਰੀਆਂ ਨੇ ਰਾਜਪਕਸ਼ੇ ਦੇ ਘਰ ਤੇ ਉਨ੍ਹਾਂ ਦੇ ਸਮੱਰਥਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜਪਕਸ਼ੇ ਦੇ ਜੱਦੀ ਘਰ ਨੂੰ ਅੱਗ ਲਾ ਦਿੱਤੀ ਸੀ। ਉਦੋਂ ਤੋਂ ਲਗਾਤਾਰ ਹਿੰਸਾ ਚੱਲ ਰਹੀ ਹੈ। ਸਾਬਕਾ ਮੰਤਰੀ ਜੌਹਨਸਟਨ ਫਰਨਾਂਡੋ ਦਾ ਘਰ ਵੀ ਭੀੜ ਨੇ ਸਾੜ ਦਿੱਤਾ ਹੈ ਅਤੇ ਰਾਜਪਕਸ਼ੇ ਦੇ ਵਫ਼ਾਦਾਰਾਂ ਨੂੰ ਦੇਸ਼ ਤੋਂ ਭੱਜਣ ਤੋਂ ਰੋਕਣ ਲਈ ਕੋਲੰਬੋ ਵਿੱਚਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ (ਬੀਆਈਏ) ਨੂੰ ਜਾਂਦੀ ਸੜਕ ਉੱਤੇ ਇੱਕ ਚੌਕੀਬਣਾਈ ਹੈ। ਕੋਲੰਬੋ ਵਿੱਚ ਬੀਆਈਏ ਨੂੰ ਡਿਪਲੋਮੈਟਿਕ ਏਅਰਪੋਰਟ ਮੰਨਿਆ ਜਾਂਦਾ ਹੈ।

Show More

Related Articles

Leave a Reply

Your email address will not be published. Required fields are marked *

Close