International

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਦੀ ਜੈਕੇਟ ਲੰਡਨ ਵਿੱਚ 90 ਹਜ਼ਾਰ ਪੌਂਡ ਚ ਨੀਲਾਮ

ਲੰਡਨ)- ਕਰੀਬ ਢਾਈ ਮਹੀਨੇ ਤੋਂ ਰੂਸ ਦਾ ਮੁਕਾਬਲਾ ਕਰ ਰਹੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਵੱਲੋਂ ਮਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜ਼ੈਲੇਂਸਕੀ ਦੀ ਜੈਕੇਟ ਲੰਡਨ ਵਿੱਚ ਨੀਲਾਮ ਕੀਤੀ ਤਾਂ ਉਨ੍ਹਾਂ ਦੇ ਦਸਤਖ਼ਤ ਵਾਲੀ ਜੈਕੇਟ ਕੱਲ੍ਹ 90 ਹਜ਼ਾਰ ਪੌਂਡ ਦੀ ਵਿਕੀ।
24 ਫ਼ਰਵਰੀ ਨੂੰ ਜਦੋਂ ਰੂਸ ਨੇ ਯੂਕਰੇਨ ਉਤੇ ਹਮਲਾ ਕੀਤਾ ਸੀ, ਉਦੋਂ ਜ਼ੈਲੇਂਸਕੀ ਨੂੰ ਯੁੱਧ ਦੇ ਸ਼ੁਰੂ ਦੇ ਦਿਨਾਂ ਵਿੱਚ ਇਹੀ ਜੈਕਟ ਪਹਿਨ ਕੇ ਰਾਜਧਾਨੀ ਕੀਵ ਦੀਆਂ ਸੜਕਾਂ ਉਤੇ ਘੁੰਮਦੇ ਸਨ। ਲੰਡਨ ਵਿਚਲੇ ਯੂਕਰੇਨ ਦੇ ਦੂਤਘਰ ਨੇ ਟਵਿੱਟਰ ਉਤੇ ਇੱਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਜਦੋਂ ਯੁੱਧ ਸ਼ੁਰੂ ਹੋਇਆ ਤਾਂ ਦੁਨੀਆ ਨੂੰ ਵਿਸ਼ਵਾਸ ਨਹੀਂ ਸੀ ਕਿ ਯੂਕਰੇਨ ਤਿੰਨ ਦਿਨਾਂ ਤੋਂ ਵੱਧ ਟਿਕ ਸਕੇਗਾ ਪਰ ਇਸ ਵੱਲੋਂ ਲੰਬੇ ਸਮੇਂ ਤੋਂ ਬਹਾਦਰੀ ਦਿਖਾਈ ਜਾ ਰਹੀ ਹੈ। ਉਦੋਂ ਪੂਰੀ ਦੁਨੀਆ ਨੇ ਜ਼ੈਲੇਂਸਕੀ ਨੂੰ ਸਾਧਾਰਨ ਜੈਕਟ ਪਹਿਨ ਕੇ ਕੀਵ ਦੇ ਆਲੇ-ਦੁਆਲੇ ਘੁੰਮਦੇ ਦੇਖਿਆ ਤੇ ਕੱਲ੍ਹ ਇੱਥੇ ਇਹ ਸਭ ਤੋਂ ਦੁਰਲੱਭ ਵਸਤੂ ਨੀਲਾਮੀ ਲਈ ਪ੍ਰਦਰਸ਼ਿਤ ਕੀਤੀ ਗਈ।ਯੂਕਰੇਨ ਦੇ ਦੂਤਘਰ ਮੁਤਾਬਕ ਇਹ ਦਾਨ ਮੁਹਿੰਮ ਬਹਾਦੁਰ ਯੂਕਰੇਨ ਦੇ ਨਾਂ ਹੇਠ ਚਲਾਈ ਜਾ ਰਹੀ ਹੈ। ਇਸ ਮੌਕੇ ਯੂਕਰੇਨ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਰਾਹੀਂ ਜੰਗ ਨਾਲ ਤਬਾਹ ਹੋਏ ਦੇਸ਼ ਲਈ ਦਾਨ ਇਕੱਠਾ ਕੀਤਾ ਜਾ ਰਿਹਾ ਹੈ। ਮੁਹਿੰਮ ਵਿੱਚ ਯੂਕਰੇਨ ਦੀ ਫ਼ਸਟ ਲੇਡੀ ਓਲੇਨਾ ਜ਼ੈਲੇਂਸਕੀ ਵੱਲੋਂ ਦਾਨ ਕੀਤੇ ਖਿਡੌਣੇ ਅਤੇ ਲੰਡਨ ਵਿੱਚ ਟੈਟ ਮਾਡਰਨ ਆਰਟ ਗੈਲਰੀ ਵਿੱਚ ਮਰਹੂਮ ਫ਼ੋਟੋਗ੍ਰਾਫ਼ਰ ਮੈਕਸ ਲੇਵਿਨ ਦੀਆਂ ਫੋਟੋ ਵੀ ਨੀਲਾਮ ਕੀਤੀਆਂ ਗਈਆਂ।

Show More

Related Articles

Leave a Reply

Your email address will not be published. Required fields are marked *

Close