Canada

ਕਰੋਨਾ ਕੇਸ ਵੱਧਣ ਦੇ ਚੱਲਦੇ ਕੈਨੇਡਾ ਸਰਕਾਰ ਵੱਲੋਂ ਨਾਗਰਿਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਦੀ ਅਪੀਲ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਕੋਰੋਨਾਂ ਮਰੀਜ਼ਾਂ ਦੀ ਗਿਣਤੀ ਇੱਥੇ ਘਟਣ ਦਾ ਨਾਂਅ ਨਹੀਂ ਲੈ ਰਹੀ ਬੀਤੇ ਕੱਲ੍ਹ ਇੱਕੋ ਦਿਨ ‘ਚ ਹੀ ਇੱਥੇ ਵੱਖ-ਵੱਖ ਖੇਤਰਾਂ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਹੱਦ ਤੱਕ ਵਧਣ ਕਾਰਨ ਡਾਕਟਰੀ ਮਾਹਰਾਂ ਦੀ ਚਿੰਤਾ ਵਧੀ ਹੋਈ ਹੈ ਉੱਥੇ ਹੀ ਸਰਕਾਰ ਅਤੇ ਡਾਕਟਰੀ ਮਾਹਿਰਾਂ ਵਲੋਂ ਲੋਕਾਂ ਨੂੰ ਵਾਰ-ਵਾਰ ਕੋਰੋਨਾ ਤੋਂ ਬਚਣ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ | ਇੱਥੋਂ ਦੇ ਸਿਹਤ ਵਿਭਾਗ ਅਨੁਸਾਰ ਕੋਰੋਨਾ ਦੇ ਬਚਾਅ ਲਈ ਉਮਰ ਦੇ ਹਿਸਾਬ ਨਾਲ ਪੜਾਅਵਾਰ ਟੀਕਾਕਰਨ ਦੀ ਮੁਹਿੰਮ ਵੀ ਤੇਜ਼ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾਉਣ ਲਈ ਸਮਾਂ ਬੁੱਕ ਕਰਵਾਉਂਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਅਤੇ ਸਮਾਂ ਬੁੱਕ ਕਰਵਾ ਕੇ ਆਪੋ-ਆਪਣੀ ਵਾਰੀ ਸਿਰ ਟੀਕਾ ਲਗਵਾਇਆ ਜਾ ਸਕਦਾ ਹੈ | ਬਰੈਂਪਟਨ ਦੇ ਇਕ ਟੀਕਾਕਰਨ ਸੈਂਟਰ ‘ਚ ਜਾ ਕੇ ਵੇਖਿਆ ਗਿਆ ਕਿ ਮੈਡੀਕਲ ਸਟਾਫ ਵਲੋਂ ਹੈਲਥ ਕੇਨੇਡਾ ਦੀਆਂ ਹਦਿਾੲਤਾਂ ਦੀ ਪਾਲਣਾ ਕਰਦਿਆਂ ਬਹੁਤ ਹੀ ਸੁਚੱਜੇ ਢੰਗ ਨਾਲ ਤਰਤੀਵ ਵਾਰ ਸਮਾਂ ਬੁੱਕ ਕਰਵਾ ਕੇ ਆਏ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਟੀਕਾ ਲਗਾਇਆ ਜਾ ਰਿਹਾ ਸੀ ਅਤੇ ਨਾਲ ਦੀ ਨਾਲ ਹੀ ਸਟਾਫ ਵਲੋਂ ਟੀਕਾ ਲਗਵਾਉਣ ਆਏ ਲੋਕਾਂ ਨੂੰ ਟੀਕੇ ਦੇ ਚੰਗੇ ਅਤੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਸੀ ਜਦੋਂ ਕਿ ਟੀਕਾਕਰਨ ਸੈਂਟਰ ਦੇ ਅੰਦਰ ਪ੍ਰਵੇਸ਼ ਤੋਂ ਪਹਿਲਾਂ ਪੰਜਾਬੀ ਅਤੇ ਹੋਰ ਭਸ਼ਾਵਾਂ ‘ਚ ਇਹ ਲਿਖਿਆ ਹੋਇਆ ਸੀ ਕਿ ਜੇਕਰ ਤੁਹਾਨੂੰ ਕੋਰੋਨਾ ਦੀ ਬਿਮਾਰੀ ਦਰਸਾਉਣ ਵਾਲੇ ਇਹ ਲੱਛਣ ਹਨ ਤਾਂ ਕਿ੍ਪਾ ਕਰਕੇ ਅੰਦਰ ਦਾਖਲ ਨਾ ਹੋਵੋ |

Show More

Related Articles

Leave a Reply

Your email address will not be published. Required fields are marked *

Close