Canada

ਕੋਵਿਡ ਦੀ ਤੀਜੀ ਲਹਿਰ ਵੱਧ ਖਤਰਨਾਕ, ਮੇਅਰ ਨੇ ਸ਼ਹਿਰ ਵਾਸੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਸ਼ਹਿਰ ਵਿਚ ਕੋਵਿਡ-19 ਦੇ 8800 ਤੋਂ ਵੱਧ ਸਰਗਰਮ ਮਾਮਲਿਆਂ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੇਅਰ ਨੈਂਸੀ ਨੇ ਕਿਹਾ ਕਿ ਟੀਕਾਕਰਨ ਦੀ ਰਫਤਾਰ ਬੀਮਾਰੀ ’ਤੇ ਕਾਬੂ ਪਾਉਣ ਦੇ ਯੋਗ ਨਹੀਂ ਹੋਣਗੀਆ।
ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਸਿਖਰ ’ਤੇ ਹੈ ਤੇ ਸੰਕਰਮਣ ਦੀ ਦਰ ਹੌਲੀ ਨਹੀਂ ਪੈ ਰਹੀ ਹੈ। ਇਨ੍ਹਾਂ ਚਿਤਾਵਨੀ ਦਿੰਦਿਆਂ ਦੱਸਿਆ ਕਿ ਕਰੋਨਾ ਦੀ ਤੀਜੀ ਲਹਿਰ ਦੂਜੀ ਲਹਿਰ ਦੀ ਤੁਲਨਾ ਵਿਚ ਵੱਧ ਖਤਰਨਾਕ ਹੈ। ਕੇਸਾਂ ਦੀ ਰਫਤਾਰ ਵੱਧਦੀ ਜਾ ਰਹੀ ਹੈ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਦੋ ਢਾਈ ਹਫਤਿਆਂ ਵਿਚ ਇਹ ਦੁੱਗਣੇ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਕੈਲਗਰੀ ਸ਼ਹਿਰ ਵਿਚ ਮਾਸਕ ਪਹਿਨਣ ਅਤੇ ਹੋਰ ਸਿਹਤ ਮੰਦਰੀ ਗਾਇਡਲਾਇਨਜ਼ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਪਰ ਸਾਨੂੰ ਇਹ ਵੀ ਖਬਰਾਂ ਮਿਲੀਅਨ ਹਨ ਕਿ ਕਈ ਥਾੲੀਂ ਲੋਕ ਸਿਹਤ ਨਿਯਮਾਂ ਦੀ ਪਾਲਣਾ ਨਹੀਂ ਕਰਕੇ ਇਨ੍ਹਾਂ ਗਾਇਡਲਾਇਨਜ਼ ਦੀਆਂ ਧੱਜੀਆਂ ਵੀ ਉਡਾ ਰਹੇ ਹਨ।
ਸੀ. ਪੀ. ਐਸ. ਦੇ ਡਿਪਟੀ ਚੀਫ ਚਾਡ ਤੌਫੀਕ ਨੇ ਕਿਹਾ ਕਿ ਕਈ ਥਾੲੀਂ ਲੋਕਾਂ ਵੱਲੋਂ ਰੈਲੀਆਂ, ਵਿਰੋਧ ਪ੍ਰਦਰਸ਼ਨ ਅਤੇ ਸਮਾਜਿਕ ਧਾਰਮਿਕ ਆਯੋਜਨ ਕਰਕੇ ਲੋਕਾਂ ਦੀ ਜਾਨ ਨੂੰ ਖਤਰੇ ਵਿਚ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕੋਵਿਡ-19 ਨਿਯਮਾਂ ਦੀ ਪਾਲਣਾ ਕਰਵਾਉਣ ਲਈ ਜੇਕਰ ਸਾਨੂੰ ਸਖਤੀ ਵੀ ਕਰਨੀ ਪਈ ਤਾਂ ਅਸੀਂ ਉਸ ਤੋਂ ਵੀ ਪਿੱਛੇ ਨਹੀਂ ਹੱਟਾਂਗੇ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਲੋਕਾਂ ਵੱਲ ਸੀ ਜੋ ਕੋਵਿਡ ਗਾਇਡਲਾਇਨਜ਼ ਦੀ ਪਾਲਣਾ ਨਹੀਂ ਕਰ ਰਹੇ ਹਨ। ਉਨ੍ਹਾਂ ਸਾਰਿਾਂ ਨੂੰ ਅਪੀਲ ਕੀਤੀ ਕਿ ਇਹ ਸਾਡੀ ਜਨਤਕ ਜ਼ਿੰਮੇਵਾਰੀ ਹੈ ਕਿ ਅਸੀਂ ਗਾਇਡਲਾਇਨਜ਼ ਦਾ ਪਾਲਣ ਕਰਕੇ ਖੁਦ ਵੀ ਸੁਰੱਖਿਅਤ ਰਹੀਏ ਅਤੇ ਹੋਰਨਾਂ ਨੂੰ ਵੀ ਕੋਵਿਡ-19 ਤੋਂ ਸੁਰੱਖਿਅਤ ਰੱਖੀਏ ਤਾਂ ਹੀ ਅਸੀਂ ਕੋਵਿਡ 19 ਖਿਲਾਫ ਜੰਗ ਜਿੱਤ ਸਕਾਂਗੇ।

Show More

Related Articles

Leave a Reply

Your email address will not be published. Required fields are marked *

Close