Punjab

ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਆਪਣੀ ਸੰਪਤੀ ਦਾ ਵੇਰਵਾ ਕੀਤਾ ਪੇਸ਼

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਅਸਾਧਾਰਨ ਸੰਪਤੀ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਆਪਣੀ ਸੰਪਤੀ ਦੇ ਵੇਰਵੇ ਪੇਸ਼ ਕੀਤੇ। ਸੈਣੀ ਨੇ ਕਿਹਾ ਕਿ ਵਿਭਾਗ ਨੂੰ ਸਾਰੀ ਸੰਪਤੀ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਨੂੰ ਰਿਕਾਰਡ ‘ਤੇ ਲੈਂਦਿਆਂ ਹਾਈਕੋਰਟ ਨੇ ਸੈਣੀ ਦੀ ਜ਼ਮਾਨਤ ਜਾਰੀ ਰੱਖਦਿਆਂ ਸੁਣਵਾਈ 6 ਜਨਵਰੀ ਤੱਕ ਮੁਲਤਵੀ ਕਰ ਦਿੱਤੀ।

ਸਾਬਕਾ ਡੀਜੀਪੀ ਦੇ ਵਕੀਲ ਸੰਤ ਪਾਲ ਸਿੱਧੂ ਨੇ ਦੱਸਿਆ ਕਿ ਸੈਣੀ ਨੇ ਜੋ ਵੀ ਜਾਇਦਾਦ ਵੇਚੀ ਹੈ, ਵਿਭਾਗ ਨੂੰ ਜਾਣਕਾਰੀ ਦੇਣ ਤੋਂ ਬਾਅਦ ਹੀ ਵੇਚੀ ਅਤੇ ਆਈਟੀਆਰ ਹਾਈ ਕੋਰਟ ਦੇ ਹਵਾਲੇ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ ਸੀਨੀਅਰ ਵਕੀਲ ਆਰਐਸ ਬੈਂਸ ਪੇਸ਼ ਹੋਏ।

Show More

Related Articles

Leave a Reply

Your email address will not be published. Required fields are marked *

Close