National

ਲੋਕ ਸਭਾ ਚੋਣਾਂ : ਵਾਰਾਨਸੀ ਤੋਂ ਹੀ ਚੋਣ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਲੋਕ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਉਮੀਦਵਾਰ ਤੈਅ ਕਰਨ ਨੂੰ ਲੈ ਕੇ ਮਾਈਕਰੋ ਚੋਣ ਪ੍ਰਬੰਧ ਤੱਕ ਦੀ ਰਣਨੀਤੀ ਉਤੇ ਵਿਆਪਕ ਵਿਚਾਰ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਕੇਂਦਰੀ ਸੰਸਦੀ ਬੋਰਡ ਨੇ ਸ਼ੁੱਕਰਵਾਰ ਦੇਰ ਰਾਜ ਤੱਕ ਚਲੀ ਮੀਟਿੰਗ ਵਿਚ 75 ਸਾਲ ਤੋਂ ਜ਼ਿਆਦਾ ਉਮਰ ਦੇ ਆਗੂਆਂ ਨੂੰ ਚੋਣ ਲੜਾਉਣ, ਰਾਜ ਸਭਾ ਮੈਂਬਰਾਂ ਅਤੇ ਵਿਧਾਇਕਾਂ ਨੂੰ ਲੋਕ ਸਭਾ ਮੈਦਾਨ ਵਿਚ ਉਤਾਰਨ ਨੂੰ ਲੈ ਕੇ ਚਰਚਾ ਕੀਤੀ ਗਈ।ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਭਾਜਪਾ ਆਗੂਆਂ ਦੀ ਇਹ ਪਹਿਲੀ ਵੱਡੀ ਮੀਟਿੰਗ ਸੀ। ਇਸ ਵਿਚ ਉਮੀਦਵਾਰਾਂ ਲਈ ਮਿਆਰ ਤੈਅ ਕਰਨੇ, ਚੋਣਾਵੀਂ ਮਾਹੌਲ ਦਾ ਜਾਇਜ਼ਾ ਲੈਣ ਅਤੇ ਵਿਰੋਧੀ ਗਠਜੋੜ ਦੀ ਸਥਿਤੀ ਉਤੇ ਵਿਆਪਕ ਵਿਚਾਰ ਕੀਤਾ ਗਿਆ।ਸੂਤਰਾਂ ਅਨੁਸਾਰ ਭਾਜਪਾ ਆਗੂ ਸੰਸਦਾਂ ਨੂੰ ਲੈ ਕੇ ਐਂਟੀ ਇਨਕਮਬੇਂਸੀ ਨੂੰ ਰੋਕਣ ਲਈ ਕਈ ਸੀਟਾਂ ਉਤੇ ਬਦਲਾਅ ਦੀ ਤਿਆਰੀ ਵਿਚ ਹੈ। ਇਸ ਕਾਰਨ 75 ਸਾਲ ਤੋਂ ਜ਼ਿਆਦਾ ਉਮਰ ਦੇ ਆਗੂਆਂ ਨੂੰ ਲੋਕ ਸਪਾ ਚੋਣ ਮੈਦਾਨ ਵਿਚ ਨਾ ਉਤਾਰਨ ਦਾ ਫੈਸਲਾ ਲਿਆ ਜਾ ਸਕਦਾ ਹੈ। ਦਰਅਸਲ ਪਾਰਟੀ ਯੁਵਾ ਅਤੇ ਨਵੇਂ ਉਮੀਦਵਾਰਾਂ ਨੂੰ ਜਨਤਾ ਦੇ ਸਾਹਮਣੇ ਲਿਆਉਣਾ ਚਾਹੁੰਦੀ ਹੈ। ਪਾਰਟੀ ਦੇ ਅੰਦਰੂਨੀ ਸਰਵੇ ਵਿਚ ਵੀ ਵਿਆਪਕ ਬਦਲਾਅ ਦੀ ਗੱਲ ਸਾਹਮਣੇ ਆਈ ਹੈ।
ਪ੍ਰਧਾਨ ਮੰਤਰੀ ਵਾਰਾਨਸੀ ਤੋਂ ਹੀ ਚੋਣ ਲੜਨਗੇ
ਤਿੰਨ ਘੰਟੇ ਤੱਕ ਚਲੀ ਇਸ ਮੀਟਿੰਗ ਵਿਚ ਕੀ ਚਰਚਾ ਕੀਤੀ ਗਈ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਹ ਪੁੱਛੇ ਜਾਣ ਉਤੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਥੋਂ ਚੋਣ ਲੜਨਗੇ ਸੂਤਰਾਂ ਨੇ ਦੱਸਿਆ ਕਿ ਇਹ ਪਹਿਲਾਂ ਤੋਂ ਹੀ ਤੈਅ ਹੈ ਕਿ ਮੋਦੀ ਆਪਣੀ ਵਰਤਮਾਨ ਲੋਕ ਸਭਾ ਸੀਟ ਵਾਰਾਨਸੀ ਤੋਂ ਹੀ ਚੋਣ ਲੜਨਗੇ, ਇਹ ਵੀ ਦੱਸਿਆ ਕਿ ਪਾਰਟੀ ਇਸ ਉਤੇ ਅਜੇ ਵਿਚਾਰ ਕਰ ਰਹੀ ਹੈ ਕਿ ਮੋਦੀ ਕਿਸੇ ਹੋਰ ਸੀਟ ਤੋਂ ਵੀ ਚੋਣ ਲੜਨਗੇ ਜਾਂ ਨਹੀਂ। ਭਾਜਪਾ ਦੇ ਇਕ ਆਗੂ ਨੇ ਕਿਹਾ ਕਿ ਜਿੱਤ ਦੀ ਸੰਭਾਵਨਾ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਏਗੀ।
ਵਿਧਾਨ ਸਭਾ ਚੋਣ ਉਤੇ ਸਹਿਮਤੀ ਨਹੀਂ :
ਸੂਤਰਾਂ ਅਨੁਸਾਰ ਲੋਕ ਸਭਾ ਦੇ ਨਾਲ ਹਰਿਆਣਾ, ਝਾਰਖੰਡ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਕਰਾਉਣ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਮੀਟਿੰਗ ਵਿਚ ਤਿੰਨ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਬਾਅਦ ਹੁਣ ਤੱਕ ਦੇ ਬਦਲੇ ਮਾਹੌਲ ਨੂੰ ਲੈ ਕੇ ਵੀ ਚਰਚਾ ਹੋਈ। ਪਾਰਟੀ ਦਾ ਮੰਨਣਾ ਹੈ ਕਿ ਪੁਲਵਾਮਾ ਦੀ ਅੱਤਵਾਦੀ ਘਟਨਾ ਦੇ ਬਾਅਦ ਅੱਤਵਾਦ ਦੇ ਖਿਲਾਫ ਸਰਕਾਰ ਦੀ ਕਾਰਵਾਈ ਨਾਲ ਮਾਹੌਲ ਵਿਚ ਸਕਾਰਾਤਮਕ ਬਦਲਾਅ ਆਇਆ ਹੈ।a

Show More

Related Articles

Leave a Reply

Your email address will not be published. Required fields are marked *

Close