Punjab
-
ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ- ਜੂਨੀਅਰ ਲੜਕੀਆਂ ਦੇ ਵਰਗ ਦਾ ਖਿਤਾਬ ਜਲੰਧਰ ਨੇ ਜਿੱਤਿਆ
ਜਲੰਧਰ – ਜਲੰਧਰ ਦੀਆਂ ਲੜਕੀਆਂ ਦੀ ਟੀਮ ਨੇ ਬਠਿੰਡਾ ਨੂੰ 2-0 ਦੇ ਫਰਕ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦਾ ਜੂਨੀਅਰ ਵਰਗ ਦਾ ਖਿਾਬ ਜਿੱਤ ਲਿਆ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੀ ਚੈਂਪੀਅਨਸ਼ਿਪ ਵਿੱਚ ਜੇਤੂ ਖਿਡਾਰਣਾਂ ਨੂੰ ਇਨਾਮਾਂ ਦੀ ਵੰਡ ਜਤਿਨ ਮਹਾਜਨ (ਐਮ ਡੀ ਅਲਫਾ ਹਾਕੀ) ਵਲੋਂ ਵੰਡੇ ਗਏ। ਜਦਕਿ ਅੰਮ੍ਰਿਤਸਰ ਨੇ ਪਟਿਆਲਾ ਨੂੰ 4-1 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਜੇਤੂ ਟਰਾਫੀਆਂ ਦੇ ਨਾਲ ਨਾਲ ਮੈਡਲ ਅਤੇ ਸਰਟੀਫੀਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਫਾਇਨਲ ਮੈਚ ਬਹੁਤ ਰੋਮਾਂਚਕ ਰਿਹਾ। ਜਲੰਧਰ ਵਲੋਂ ਦੋਵੇਂ ਗੋਲ ਰਿਿਬਕਾ ਨੇ ਕਰਕੇ ਮੈਚ ਆਪਣੇ ਕਬਜ਼ੇ ਵਿੱਚ ਕੀਤਾ। ਬਠਿੰਡਾ ਨੇ ਗੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾਲ ਹੋ ਸਕੇ।ਤੀਜੇ ਸਥਾਨ ਲਈ ਹੋਏ ਮੈਚ ਵਿੱਚ ਅੰਮ੍ਰਿਤਸਰ ਵਲੋਂ ਜਸ਼ਨਦੀਪ ਨੇ ਦੋ, ਮੇਗਾ ਅਤੇ ਖੁਸ਼ਦੀਪ ਨੇ ਇਕ ਇਕ ਗੋਲ ਕੀਤਾ। ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਇਨਲ ਮੈਚਾਂ ਵਿੱਚ ਜਲੰਧਰ ਨੇ ਅੰੰਿਮ੍ਰਤਸਰ ਨੂੰ 3-0 ਨਾਲ ਅਤੇ ਬਠਿੰਡਾ ਨੇ ਪਟਿਆਲਾ ਨੂੰ 4-0 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ ਸੀ। ਸੀਨੀਅਰ ਲੜਕੀਆਂ ਦੇ ਵਰਗ ਵਿੱਚ ਬਠਿੰਡਾ ਨੇ ਜਲੰਧਰ ਨੂੰ 5-0 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ।ਅੰਮ੍ਰਿਤਸਰ ਨੇ ਪਟਿਆਲਾ ਨੂੰ ਸਡਨ ਡੈਥ ਰਾਹੀਂ 3-2 ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਾ। ਜੇਤੂ ਟੀਮ ਨਿਰਧਾਰਤ ਸਮੇਂ ਵਿੱਚ 2-2 ਦੀ ਬਰਾਬਰੀ ਤੇ ਸਨ। ਸੀਨੀਅਰ ਲੜਕਿਆਂ ਦੇ ਵਰਗ ਵਿੱਚ ਕਵਾਰਟਰ ਫਾਇਨਲ ਵਿੱਚ ਐਸਬੀਐਸ ਨਗਰ ਨੇ ਫਿਰੋਜ਼ਪੁਰ ਨੂੰ 3-0 ਨਾਲ, ਸੰਗਰੂਰ ਨੇ ਲੁਧਿਆਣਾ ਨੂੰ ਸ਼ੂਟ ਆਊਟ ਰਾਹੀਂ 3-2 ਨਾਲ, ਅੰਮ੍ਰਿਤਸਰ ਨੇ ਪਟਿਆਲਾ ਨੂੰ ਸ਼ੂਟ ਆਊਟ ਰਾਹੀਂ 2-1 ਨਾਲ ਅਤੇ ਜਲੰਧਰ ਨੇ ਪਠਾਨਕੋਟ ਨੂੰ 2-0 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ। ਅੱਜ ਦੇ ਮੈਚਾਂ ਸਮੇਂ ਹਰਿੰਦਰ ਸਿੰਘ ਸੰਘਾ ਟੈਕਨੀਕਲ ਡੈਲੀਗੇਟ ਹਾਕੀ ਇੰਡੀਆ, ਗੁਰਿੰਦਰ ਸਿੰਘ ਸੰਘਾ ਅੰਪਾਇਰ ਮੈਨੇਜਰ ਹਾਕੀ ਇੰਡੀਆ, ਕੁਲਬੀਰ ਸਿੰਘ ਸੈਣੀ, ਰਵਿੰਦਰ ਸਿੰਘ ਲਾਲੀ,ਰਣਧੀਰ ਸਿੰਘ, ਰਾਜਵੰਤ ਸਿੰਘ ਮਾਨ, ਕੁਲਦੀਪ ਸਿੰਘ, ਪਰਮਿੰਦਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
Read More » -
ਭਾਖੜਾ ਨਹਿਰ ‘ਚ ਰੁੜਿਆ 92 ਕਰੋੜ ਦਾ ਸੋਲਰ ਪ੍ਰਾਜੈਕਟ, 18 ਮਾਰਚ ਨੂੰ ਹੋਇਆ ਸੀ ਸ਼ੁਰੂ
ਭਾਖੜਾ ਡੈਮ ਤੋਂ ਛੱਡੇ ਪਾਣੀ ਨੇ ਕਹਿਰ ਮਚਾ ਕੇ ਰੱਖ ਦਿੱਤਾ ਹੈ। ਦਰਿਆ ਵਿਚ 92 ਕਰੋੜ ਦਾ ਪ੍ਰਾਜੈਕਟ ਰੁੜ੍ਹ ਚੁੱਕਿਆ…
Read More » -
ਚੋਣਾਂ ਵਿਚ ਅੰਮ੍ਰਿਤਪਾਲ ਦਾ ਸਮਰਥਨ ਕਰਨਗੇ ਸਿਮਰਨਜੀਤ ਮਾਨ
ਖਡੂਰ ਸਾਹਿਬ : ਪਿਛਲੇ ਸਾਲ ਅੰਮ੍ਰਿਤਪਾਲ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਹੁਣ ਉਹ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ।…
Read More » -
ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ
ਅੰਮ੍ਰਿਤਪਾਲ ਸਿੰਘ ਜੇਲ੍ਹ ’ਚ ਹੋਣ ਦੇ ਬਾਵਜੂਦ ਲੋਕ ਸਭਾ ਚੋਣ ਲੜਨਗੇ। ਇਹ ਗੱਲ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਨੇ ਅੰਮ੍ਰਿਤਸਰ…
Read More » -
ਸੁਖਬੀਰ ਬਾਦਲ ਨੇ ਸੁਖਦੇਵ ਢੀਂਡਸਾ ਦਾ ਸਿਆਸੀ ਤੌਰ ’ਤੇ ਕਤਲ ਕੀਤਾ : ਖਹਿਰਾ
ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਰਨਾਲਾ ਵਿੱਚ ਚੋਣ ਰੈਲੀ ਵਿੱਚ ਜਿੱਥੇ ਪੰਜਾਬ ਦੀ…
Read More » -
ਮੁਹਾਲੀ ਏਅਰਪੋਰਟ ਤੋਂ 24 ਘੰਟੇ ਉਡ ਸਕਣਗੇ ਜਹਾਜ਼
ਭਾਰਤ ਅਤੇ ਵਿਦੇਸ਼ ਜਾਣ ਵਾਲੇ ਲੋਕ ਹੁਣ ਰਾਤ ਨੂੰ ਵੀ ਮੁਹਾਲੀ ਤੋਂ ਫਲਾਈਟ ਫੜ ਸਕਣਗੇ। ਹਵਾਈ ਅੱਡੇ ਤੋਂ ਰਾਤ ਦੀਆਂ…
Read More » -
ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ: ਐਡਵੋਕੇਟ ਧਾਮੀ
ਨਵੀਂ ਦਿੱਲੀ, (ਸੁਖਰਾਜ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ…
Read More » -
ਅਮਰੀਕਾ ‘ਮੋਨਰੋ ਡੌਕਟਰੀਨ’ ਦੇ ਖ਼ਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਸਿਮਰਨਜੀਤ ਸਿੰਘ ਮਾਨ
ਨਵੀਂ ਦਿੱਲੀ, : ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੀ ਆਈ ਸਲਾਨਾ ਰਿਪੋਰਟ ਵਿਚ ਜਦੋਂ ਹੁਣ ਇੰਡੀਅਨ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ,…
Read More » -
ਸ਼ੰਭੂ ਸਟੇਸ਼ਨ ‘ਤੇ ਰੇਲ ਰੋਕੋ ਅੰਦੋਲਨ ਜਾਰੀ, ਕਿਸਾਨਾਂ ਨੇ ਸਰਕਾਰ ਨੂੰ 27 ਅਪ੍ਰੈਲ ਤੱਕ ਦਾ ਦਿੱਤਾ ਅਲਟੀਮੇਟਮ
ਯੂਨਾਈਟਿਡ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਪਿਛਲੇ ਹਫ਼ਤੇ ਤੋਂ ਪੰਜਾਬ ਦੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਟ੍ਰੈਕ ਜਾਮ…
Read More » -
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਹੋਇਆ ਦਿਹਾਂਤ
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਦੇ ਦਿਹਾਂਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਅਨੁਸਾਰ…
Read More »