PunjabSports

ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ- ਜੂਨੀਅਰ ਲੜਕੀਆਂ ਦੇ ਵਰਗ ਦਾ ਖਿਤਾਬ ਜਲੰਧਰ ਨੇ ਜਿੱਤਿਆ

ਜਲੰਧਰ – ਜਲੰਧਰ ਦੀਆਂ ਲੜਕੀਆਂ ਦੀ ਟੀਮ ਨੇ ਬਠਿੰਡਾ ਨੂੰ 2-0 ਦੇ ਫਰਕ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦਾ ਜੂਨੀਅਰ ਵਰਗ ਦਾ ਖਿਾਬ ਜਿੱਤ ਲਿਆ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੀ ਚੈਂਪੀਅਨਸ਼ਿਪ ਵਿੱਚ ਜੇਤੂ ਖਿਡਾਰਣਾਂ ਨੂੰ ਇਨਾਮਾਂ ਦੀ ਵੰਡ ਜਤਿਨ ਮਹਾਜਨ (ਐਮ ਡੀ ਅਲਫਾ ਹਾਕੀ) ਵਲੋਂ ਵੰਡੇ ਗਏ। ਜਦਕਿ ਅੰਮ੍ਰਿਤਸਰ ਨੇ ਪਟਿਆਲਾ ਨੂੰ 4-1 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਜੇਤੂ ਟਰਾਫੀਆਂ ਦੇ ਨਾਲ ਨਾਲ ਮੈਡਲ ਅਤੇ ਸਰਟੀਫੀਕੇਟਾਂ ਨਾਲ ਸਨਮਾਨਿਤ ਕੀਤਾ ਗਿਆ।

ਫਾਇਨਲ ਮੈਚ ਬਹੁਤ ਰੋਮਾਂਚਕ ਰਿਹਾ। ਜਲੰਧਰ ਵਲੋਂ ਦੋਵੇਂ ਗੋਲ ਰਿਿਬਕਾ ਨੇ ਕਰਕੇ ਮੈਚ ਆਪਣੇ ਕਬਜ਼ੇ ਵਿੱਚ ਕੀਤਾ। ਬਠਿੰਡਾ ਨੇ ਗੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾਲ ਹੋ ਸਕੇ।ਤੀਜੇ ਸਥਾਨ ਲਈ ਹੋਏ ਮੈਚ ਵਿੱਚ ਅੰਮ੍ਰਿਤਸਰ ਵਲੋਂ ਜਸ਼ਨਦੀਪ ਨੇ ਦੋ, ਮੇਗਾ ਅਤੇ ਖੁਸ਼ਦੀਪ ਨੇ ਇਕ ਇਕ ਗੋਲ ਕੀਤਾ।

ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਇਨਲ ਮੈਚਾਂ ਵਿੱਚ ਜਲੰਧਰ ਨੇ ਅੰੰਿਮ੍ਰਤਸਰ ਨੂੰ 3-0 ਨਾਲ ਅਤੇ ਬਠਿੰਡਾ ਨੇ ਪਟਿਆਲਾ ਨੂੰ 4-0 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ ਸੀ।

ਸੀਨੀਅਰ ਲੜਕੀਆਂ ਦੇ ਵਰਗ ਵਿੱਚ ਬਠਿੰਡਾ ਨੇ ਜਲੰਧਰ ਨੂੰ 5-0 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ।ਅੰਮ੍ਰਿਤਸਰ ਨੇ ਪਟਿਆਲਾ ਨੂੰ ਸਡਨ ਡੈਥ ਰਾਹੀਂ 3-2 ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਾ। ਜੇਤੂ ਟੀਮ ਨਿਰਧਾਰਤ ਸਮੇਂ ਵਿੱਚ 2-2 ਦੀ ਬਰਾਬਰੀ ਤੇ ਸਨ।

ਸੀਨੀਅਰ ਲੜਕਿਆਂ ਦੇ ਵਰਗ ਵਿੱਚ ਕਵਾਰਟਰ ਫਾਇਨਲ ਵਿੱਚ ਐਸਬੀਐਸ ਨਗਰ ਨੇ ਫਿਰੋਜ਼ਪੁਰ ਨੂੰ 3-0 ਨਾਲ, ਸੰਗਰੂਰ ਨੇ ਲੁਧਿਆਣਾ ਨੂੰ ਸ਼ੂਟ ਆਊਟ ਰਾਹੀਂ 3-2 ਨਾਲ, ਅੰਮ੍ਰਿਤਸਰ ਨੇ ਪਟਿਆਲਾ ਨੂੰ ਸ਼ੂਟ ਆਊਟ ਰਾਹੀਂ 2-1 ਨਾਲ ਅਤੇ ਜਲੰਧਰ ਨੇ ਪਠਾਨਕੋਟ ਨੂੰ 2-0 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ।

ਅੱਜ ਦੇ ਮੈਚਾਂ ਸਮੇਂ ਹਰਿੰਦਰ ਸਿੰਘ ਸੰਘਾ ਟੈਕਨੀਕਲ ਡੈਲੀਗੇਟ ਹਾਕੀ ਇੰਡੀਆ, ਗੁਰਿੰਦਰ ਸਿੰਘ ਸੰਘਾ ਅੰਪਾਇਰ ਮੈਨੇਜਰ ਹਾਕੀ ਇੰਡੀਆ, ਕੁਲਬੀਰ ਸਿੰਘ ਸੈਣੀ, ਰਵਿੰਦਰ ਸਿੰਘ ਲਾਲੀ,ਰਣਧੀਰ ਸਿੰਘ, ਰਾਜਵੰਤ ਸਿੰਘ ਮਾਨ, ਕੁਲਦੀਪ ਸਿੰਘ, ਪਰਮਿੰਦਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Close