International
ਦੁਬਈ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਏਅਰਪੋਰਟ, 260 ਮਿਲੀਅਨ ਯਾਤਰੀਆਂ ਦੀ ਹੋਵੇਗੀ ਸਮਰੱਥਾ
ਦੁਬਈ ‘ਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਵਾਲਾ ਹੈ। ਇਸ ਦਾ ਨਾਮ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਐਤਵਾਰ ਨੂੰ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ ਨਵੇਂ ਯਾਤਰੀ ਟਰਮੀਨਲ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁਬਈ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣੇਗਾ। ਇਹ ਇੱਕ ਗਲੋਬਲ ਸੈਂਟਰ ਵਜੋਂ ਵਿਕਸਤ ਹੋਵੇਗਾ।ਹਵਾਈ ਅੱਡੇ ਨੂੰ ਬਣਾਉਣ ‘ਤੇ ਲਗਭਗ 35 ਬਿਲੀਅਨ ਡਾਲਰ ਯਾਨੀ ਲਗਭਗ 2.9 ਲੱਖ ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਹਵਾਈ ਅੱਡੇ ‘ਤੇ ਪੰਜ ਸਮਾਨਾਂਤਰ ਰਨਵੇ ਹੋਣਗੇ।
ਇਸ ਤੋਂ ਇਲਾਵਾ 400 ਏਅਰਕ੍ਰਾਫਟ ਗੇਟ ਹੋਣਗੇ। ਹਵਾਈ ਅੱਡੇ ਦੀ ਸਮਰੱਥਾ ਸਾਲਾਨਾ 26 ਕਰੋੜ ਲੋਕਾਂ ਦੀ ਹੋਵੇਗੀ। ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ ਯ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਨਵਾਂ ਪ੍ਰੋਜੈਕਟ “ਸਾਡੇ ਬੱਚਿਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਿਰੰਤਰ ਅਤੇ ਸਥਿਰ ਵਿਕਾਸ ਨੂੰ ਯਕੀਨੀ ਬਣਾਏਗਾ।” ਦੁਬਈ ਏਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚ ਗਿਣਿਆ ਜਾਂਦਾ ਹੈ।