International

ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਵੱਲੋਂ 36ਵੀਂ ਸਿੱਖ ਡੇਅ ਪਰੇਡ ਸ਼ਾਨੋ ਸ਼ੌਕਤ ਨਾਲ ਕੱਢੀ ਗਈ

ਨਿਊਯਾਰਕ – ਅਮਰੀਕਾ ਦੇ ਨਿਊਯਾਰਕ ਵਿਚ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਵੱਲੋਂ ਟਰਾਈ ਸਟੇਟ ਦੇ ਸਮੂਹ ਗੁਰਦੁਆਰਾ ਸਾਹਿਬਾਨ, ਸਮਹੁ ਧਾਰਮਿਕ ਜਥੇਬੰਦੀਆਂ ਅਤੇ ਸੰਗਤ ਦੇ ਸਹਿਯੋਗ ਨਾਲ 36ਵੀਂ ਸਿੱਖ ਡੇਅ ਪਰੇਡ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਬੜੀ ਸ਼ਾਨੋ ਸ਼ੋਕਤ ਨਾਲ ਕੱਢੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜਾਂ ਪਿਆਰਿਆਂ ਦੀ ਅਗੁਆਈ ਹੇਠ ਪਰੇਡ ਦੁਪਹਿਰ 12 ਵਜੇ ਮਨਹਾਟਨ ਦੇ ਮੈਡੀਸਿਨ ਐਵੇਨਿਊ ਤੋਂ ਰਵਾਨਾ ਹੋਈ ਜੋ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ 26 ਸਟ੍ਰੀਟ ਵਿਖੇ ਖਤਮ ਹੋਈ। ਰਸਤੇ ਵਿਚ ਵੱਖ ਵੱਖ ਤਰਾਂ ਦੇ ਲੰਗਰ ਦੇ ਸਟਾਲ ਲਗਾਏ ਗਈ ਸਨ। ਪਰੇਡ ਵਿਚ ਸ਼ਾਮਿਲ ਬੀਬੀਆਂ ਨੇ ਕੇਸਰੀ ਦੁੱਪਟੇ ਤੇ ਪੁਰਸ਼ਾਂ ਨੇ ਕੇਸਰੀ ਦਸਤਾਰਾਂ ਸਜਾਈਆਂ ਹੋਇਆਂ ਸਨ। 24ਵੀਂ ਸਟ੍ਰੀਟ ਤੇ ਸਟੇਜ ਸਜਾਈ ਗਈ ਸੀ ਜਿਥੇ ਢਾਡੀ ਜੱਥੇ ਅਤੇ ਧਾਰਮਿਕ ਆਗੂ ਵਿਚਾਰਾਂ ਸਾਂਝੀਆਂ ਕਰ ਰਹੇ ਸਨ। ਪਰੇਡ ਵਿਚ ਸ਼ਾਮਿਲ ਆਫੀਸ਼ੀਅਲ, ਸਿਆਸੀ ਆਗੂ, ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਸਭਾ ਵਲੋਂ ਸਨਮਾਨ ਕੀਤਾ ਗਿਆ. ਹਰ ਪਾਸੇ ਬੋਲੇ ਸੋ ਨਿਹਾਲ ਦੇ ਜੈਕਾਰੇ ਅਕਾਸ਼ ਵਿਚ ਗੂੰਜ ਰਹੇ ਸਨ।  ਅਖੀਰ ਵਿਚ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਸਭ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੱਤੀ ਅਤੇ ਪਰੇਡ ਵਿਚ ਸ਼ਾਮਿਲ ਹੋਣ ਵਾਲਿਆਂ ਸਾਰੀਆਂ ਸੰਗਤਾਂ ਅਤੇ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

Show More

Related Articles

Leave a Reply

Your email address will not be published. Required fields are marked *

Close