National

ਕਰਨਾਟਕ ਦਾ ਸਭ ਤੋਂ ਵੱਡਾ ਸਕੈਂਡਲ ਆਇਆ ਸਾਹਮਣੇ, ਇੱਕ ਹਜ਼ਾਰ ਤੋਂ ਵਧੇਰੇ ਅਸ਼ਲੀਲ ਵੀਡੀਓ ਵਾਇਰਲ

ਕਰਨਾਟਕ ਸਮੇਤ ਦੇਸ਼ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਦੇ ਪੋਤੇ ਜੇਡੀਐੱਸ ਨੇਤਾ ਪ੍ਰਜਵਲ ਰੇਵੰਨਾ ਦੇ ਕਥਿਤ ਸਕੈਂਡਲ ਦੇ ਕਈ ਵੀਡੀਓ ਸਾਹਮਣੇ ਆਈਆ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾਂ ਦੇ ਬਿਆਨ ਦਰਜ ਹਨ, ਜੋ ਪ੍ਰਜਵਲ ਦੀ ਬੇਰਹਿਮੀ ਨੂੰ ਬਿਆਨ ਕਰਦੇ ਹਨ। ਮਹਿਲਾ ਕਮਿਸ਼ਨ ਨੇ ਇਸ ਘਟਨਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਕਰਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਵੀਡੀਓਜ਼ ‘ਵਿੱਚ ਮਹਿਲਾਵਾ ਪ੍ਰਜਵਲ ਨੂੰ ਛੱਡਣ ਲਈ ਤਰਲੇ ਲੈ ਰਹੀਆਂ ਹਨ।

ਪ੍ਰਜਵਲ ਰੇਵੰਨਾ ਦੇ 1 ਹਜ਼ਾਰ ਤੋਂ ਵੱਧ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹਨ। ਇਸ ਦੌਰਾਨ ਕਰਨਾਟਕ ਦੇ ਹੋਲੇਨਾਰਸੀਪੁਰਾ ਸ਼ਹਿਰ ਦੀ ਇੱਕ 47 ਸਾਲਾ ਔਰਤ ਨੇ ਐਤਵਾਰ ਨੂੰ ਸਾਬਕਾ ਮੰਤਰੀ ਐਚਡੀ ਰੇਵੰਨਾ ਅਤੇ ਹਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਖਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

Show More

Related Articles

Leave a Reply

Your email address will not be published. Required fields are marked *

Close