Sports
ਕਿੰਗਸ ਇਲੈਵਨ ਪੰਜਾਬ ਦੀ ਦਮਦਾਰ ਫੀਲਡਿੰਗ, ਬਾਊਂਡਰੀ ‘ਤੇ ਪੂਰਨ ਦੀ ਛਲਾਂਗ ਨੂੰ ਜੋਂਟੀ ਰੋਡਸ ਦਾ ਸਲਾਮ
ਆਈ.ਪੀ.ਐਲ. ਦਾ ਨੌਵਾਂ ਮੈਚ ਰੋਮਾਂਚ ਨਾਲ ਭਰਪੂਰ ਰਿਹਾ। ਮੁਕਾਬਲੇ ‘ਚ ਛੱਕਿਆਂ-ਚੋਕਿਆਂ ਦੀ ਬਾਰਿਸ਼ ਹੋਈ। ਪਰ, ਇਸ ਮੈਚ ‘ਚ ਪੰਜਾਬ ਦੇ ਨਿਕੋਲਸ ਪੂਰਨ ਦੀ ਕਮਾਲ ਦੀ ਫੀਲਡਿੰਗ ਨੇ ਸਭ ਦਾ ਦਿਲ ਜਿੱਤ ਲਿਆ। ਬਾਊਂਡਰੀ ‘ਤੇ ਪੂਰਨ ਦੀ ਛਲਾਂਗ ਨੂੰ ਦੁਨੀਆਂ ਦੇ ਸਭ ਤੋਂ ਬਿਹਤਰੀਨ ਫੀਲਡਰ ਜੋਂਟੀ ਰੋਡਸ ਨੇ ਵੀ ਸਲਾਮ ਕੀਤਾ ਹੈ।
ਗਾਡ ਆਫ਼ ਕ੍ਰਿਕਟ ਸਚਿਨ ਤੇਂਦੁਲਕਰ ਨੇ ਟਵੀਟ ਕੀਤਾ ਕਿ ਇਸ ਤੋਂ ਬਿਹਤਰੀਨ ਸੇਵ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਨਹੀਂ ਦੇਖਿਆ। ਮੈਚ ‘ਚ ਰਾਜਸਥਾਨ ਦੇ ਰਾਹੁਲ ਤੇਵਤਿਆ ਦੀ ਇੰਨਿੰਗ ਦੀ ਵੀ ਚਰਚਾ ਰਹੀ। ਤੇਵਤਿਆ ਨੇ ਆਪਣੀ ਆਖਰੀ 1 ਬਾਲ ‘ਤੇ 7 ਛੱਕਿਆਂ ਦੇ ਨਾਲ 45 ਦੋਵਾਂ ਬਣਾ ਕੇ ਪੰਜਾਬ ਦੇ ਹੱਥਾਂ ‘ਚੋਂ ਮੈਚ ਖੋਹ ਲਿਆ।