National

ਕਰੋਨਾ ਸੰਕਟ ‘ਚ ਡਾਕਟਰਾਂ ਦੀ ਸਲਾਹ, ਸਾਹ ਲੈਣ ‘ਚ ਦਿੱਕਤ ਹੈ ਤਾਂ 40 ਮਿੰਟ ਪੇਟ ਦੇ ਭਾਰ ਲੇਟੋ, ਇਹ ਸੈਲਫ ਨੈਚੂਰਲ ਵੈਂਟੀਲੇਟਰ 80% ਪ੍ਰਭਾਵਸ਼ਾਲੀ ਹੈ

ਕਰੋਨਾ ਮਹਾਂਮਾਰੀ ਕਾਰਨ ਜ਼ਿਆਦਾਤਰ ਮਰੀਜ਼ਾਂ ਨੂੰ ਸਾਹ ਲੈਣ ‘ਚ ਦਿੱਕਤ ਆਉਂਦੀ ਹੈ। ਆਕਸੀਜਨ ਦਾ ਲੈਵਲ ਗਿਰਨ ‘ਤੇ ਹਸਪਤਾਲਾਂ ‘ਚ ਵੈਂਟੀਲੇਟਰ ਨਹੀਂ ਮਿਲ ਰਹੇ ਹਨ। ਅਜਿਹੇ ਮਰੀਜ਼ਾਂ ਲਈ ਪ੍ਰੋਨ ਪੁਜ਼ੀਸ਼ਨ ਆਕਸੀਜਨ ਤਕਨੀਕ 80% ਤੱਕ ਪ੍ਰਭਾਵਸ਼ਾਲੀ ਹੈ। ਹਰ ਮੈਡੀਕਲ ਸਿਸਟਮ ਦੇ ਜਾਣਕਾਰਾਂ ਨੇ ਪ੍ਰੋਨ ਪੁਜ਼ੀਸ਼ਨ ਨੂੰ ਹਸਪਤਾਲਾਂ ‘ਚ ਭਰਤੀ ਮਰੀਜ਼ਾਂ ਲਈ ਸੰਜੀਵਨੀ ਦੱਸਿਆ ਹੈ। ਸਾਹ ਲੈਣ ‘ਚ ਤਕਲੀਫ਼ ਹੋਣ ‘ਤੇ ਇਸ ਪੁਜ਼ੀਸ਼ਨ ‘ਚ 40 ਮਿੰਟ ਲੇਟ ਕੇ ਆਕਸੀਜਨ ਲੈਵਲ ਦਰੁਸਤ ਹੋ ਜਾਂਦਾ ਹੈ। ਡਾਕਟਰਾਂ ਨੇ ਕਰੋਨਾ ਕਾਲ ‘ਚ ਕੋਵਿਡ ਕਾਰਨ ਸਾਹ ਲੈਣ ਵਿੱਚ ਦਿੱਕਤ ਆਉਣ ਵਾਲੇ ਮਰੀਜ਼ਾਂ ਲਈ ਤਕਨੀਕ ਨੂੰ ਜ਼ਰੂਰ ਅਜ਼ਮਾਉਣ ਦੀ ਸਲਾਹ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Close