International

ਟਰੰਪ ਨੇ ਕਿਹਾ – ਰਾਸ਼ਟਰਪਤੀ ਬਹਿਸ ਤੋਂ ਪਹਿਲਾਂ ਜਾਂ ਬਾਅਦ ‘ਚ ਡਰੱਗ ਟੈਸਟ ਕਰਵਾਉਣ ਬਿਡੇਨ, ਮੈਂ ਵੀ ਇਹ ਟੈਸਟ ਕਰਵਾਉਣ ਲਈ ਤਿਆਰ ਹਾਂ

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ 2020 ਲਈ ਪਹਿਲੀ ਰਾਸ਼ਟਰਪਤੀ ਬਹਿਸ ਮੰਗਲਵਾਰ 29 ਸਤੰਬਰ ਨੂੰ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡਾਨਲਡ ਟਰੰਪ ਨੇ ਇੱਕ ਅਜੀਬ ਬਿਆਨ ਦਿੱਤਾ। ਟਰੰਪ ਨੇ ਕਿਹਾ ਕਿ ਬਹਿਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਡੈਮੋਕ੍ਰੇਟ ਉਮੀਦਵਾਰ ਜੋਏ ਬਿਡੇਨ ਨੂੰ ਡਰੱਗ ਟੈਸਟ ਕਰਵਾਉਣਾ ਚਾਹੀਦਾ ਹੈ। ਮੈਂ ਵੀ ਇਸ ਲਈ ਤਿਆਰ ਹਾਂ। ਹਾਲ ਹੀ ਦੇ ਦਿਨਾਂ ‘ਚ ਟਰੰਪ ਕਈ ਵਾਰ ਬਿਡੇਨ ਦੀ ਮੈਂਟਲ ਹੈਲਥ ਨੂੰ ਲੈ ਕੇ ਸਵਾਲ ਪੁੱਛ ਚੁੱਕੇ ਹਨ। ਕੁੱਝ ਦਿਨ ਪਹਿਲਾਂ ਆਯੋਵਾ ‘ਚ ਉਨ੍ਹਾਂ ਨੇ ਕਿਹਾ ਸੀ ਕਿ ਦਿਮਾਗੀ ਤੌਰ ‘ਤੇ ਬਿਡੇਨ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ ਹਨ।
ਨੀਂਦ ‘ਚ ਰਹਿੰਦੇ ਹਨ ਬਿਡੇਨ : ਐਤਵਾਰ ਨੂੰ ਇੱਕ ਟਵੀਟ ਜ਼ਰੀਏ ਟਰੰਪ ਨੇ ਫਿਰ ਬਿਡੇਨ ਦੀ ਦਿਮਾਗੀ ਹਾਲਤ ‘ਤੇ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ। ਕਿਹਾ – ਮੈਂ ਮੰਗ ਕਰਦਾ ਹਾਂ ਕਿ ਨੀਂਦ ‘ਚ ਰਹਿਣ ਵਾਲੇ ਜੋਏ ਬਿਡੇਨ ਦਾ ਰਾਸ਼ਟਰਪਤੀ ਬਹਿਸ ਤੋਂ ਪਹਿਲਾਂ ਜਾਂ ਬਾਅਦ ‘ਚ ਡਰੱਗ ਟੈਸਟ ਕਰਵਾਇਆ ਜਾਵੇ। ਮੈਂ ਵੀ ਇਹ ਟੈਸਟ ਕਰਵਾਉਣ ਲਈ ਤਿਆਰ ਹਾਂ। ਮੰਗਲਵਾਰ ਨੂੰ ਹੋਣ ਵਾਲੀ ਬਹਿਸ ‘ਚ ਬਹੁਤ ਘੱਟ ਦਰਸ਼ਕ ਮੌਜੂਦ ਰਹਿਣਗੇ। ਫਾਕਸ ਨਿਊਜ਼ ਦੇ ਐਂਕਰ ਕ੍ਰਿਸ ਵਾਲੇਸ ਮਾਡਰੇਟਰ ਹੋਣਗੇ। ਇਸ ਤੋਂ ਇਲਾਵਾ ਕੋਈ ਪੈਨਾਲਿਸਟ ਨਹੀਂ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close