Punjab

ਮੁਹਾਲੀ ਏਅਰਪੋਰਟ ਤੋਂ 24 ਘੰਟੇ ਉਡ ਸਕਣਗੇ ਜਹਾਜ਼

ਭਾਰਤ ਅਤੇ ਵਿਦੇਸ਼ ਜਾਣ ਵਾਲੇ ਲੋਕ ਹੁਣ ਰਾਤ ਨੂੰ ਵੀ ਮੁਹਾਲੀ ਤੋਂ ਫਲਾਈਟ ਫੜ ਸਕਣਗੇ। ਹਵਾਈ ਅੱਡੇ ਤੋਂ ਰਾਤ ਦੀਆਂ ਉਡਾਣਾਂ ਸ਼ੁਰੂ ਹੋਣ ਨਾਲ ਇਹ ਸੰਭਵ ਹੋਣ ਜਾ ਰਿਹਾ ਹੈ। ਇਸ ਦੇ ਲਈ ਏਅਰਪੋਰਟ ਅਥਾਰਟੀ ਵੱਲੋਂ ਹਵਾਈ ਅੱਡੇ ’ਤੇ ਅਤਿ-ਆਧੁਨਿਕ ਉਪਕਰਨ ਲਗਾਏ ਗਏ ਹਨ। ਤਾਂ ਜੋ ਰਾਤ ਨੂੰ ਅਤੇ ਖਰਾਬ ਮੌਸਮ ਵਿੱਚ ਵੀ ਜਹਾਜ਼ ਹਵਾਈ ਅੱਡੇ ’ਤੇ ਉਤਰ ਸਕਣ। ਇਸ ਕਾਰਨ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।

ਜਾਣਕਾਰੀ ਅਨੁਸਾਰ 15 ਮਈ ਨੂੰ ਮੁਹਾਲੀ ਹਵਾਈ ਅੱਡੇ ਤੋਂ ਆਬੂਧਾਬੀ ਲਈ ਨਵੀਂ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਏਅਰ ਲਾਈਨਜ਼ ਕੰਪਨੀ ਇੰਡੀਗੋ ਦੀ ਫਲਾਈਟ ਨੰਬਰ 6 ਈ 1417 15 ਮਈ ਨੂੰ ਰਾਤ 10:15 ਵਜੇ ਆਬੂ ਧਾਬੀ ਤੋਂ ਉਡਾਣ ਭਰੇਗੀ। ਜਦੋਂਕਿ ਇਹ ਸਵੇਰੇ 3.30 ਵਜੇ ਮੁਹਾਲੀ ਹਵਾਈ ਅੱਡੇ ’ਤੇ ਉਤਰੇਗੀ। ਇਸੇ ਤਰ੍ਹਾਂ 16 ਮਈ ਨੂੰ ਫਲਾਈਟ ਨੰਬਰ 6ਈ 1418 ਮੁਹਾਲੀ ਤੋਂ ਦੁਪਹਿਰ 2.45 ਵਜੇ ਉਡਾਣ ਭਰੇਗੀ ਅਤੇ ਸਵੇਰੇ 5 ਵਜੇ ਆਬੂਧਾਬੀ ਪਹੁੰਚੇਗੀ। ਏਅਰਲਾਈਨ ਕੰਪਨੀ ਵੱਲੋਂ ਇਸ ਸਬੰਧੀ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close