Canada

ਕੈਨੇਡਾ ਵਿਚ ਕੋਵਿਡ ਵੈਕਸੀਨ ਦੀਆਂ 10 ਮਿਲੀਅਨ ਖੁਰਾਕਾਂ ਬੇਕਾਰ ਗਈਆਂ : ਸਰਵੇਖਣ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਇਕ ਗੈਰ ਰਸਮੀ ਸਰਵੇਖਣ ਦੇ ਅਨੁਸਾਰ ਕੈਨੇਡਾ ਦੀ ਕੋਵਿਡ-19 ਵੈਕਸੀਨ ਦੀ ਸਪਲਾਈ ਦੀਆਂ ਘੱਟੋ ਘੱਟ 10 ਲੱਖ ਖੁਰਾਕਾਂ ਬਰਬਾਦ ਹੋ ਗਈਆਂ ਹਨ। ਕੈਨੇਡੀਅਨ ਪ੍ਰੈੱਸ ਨੇ ਦੇਸ਼ ਭਰ ਦੇ ਸਿਹਤ ਮੰਤਰਾਲਿਆਂ ਨੂੰ ਇਹ ਜਾਣਕਾਰੀ ਉਪਲਬਧ ਕਰਾਉਣ ਲਈ ਕਿਹਾ ਕਿ ਉਹ ਦੱਸਣ ਕਿ ਮਿਆਦ ਮੁਕਣ ਕਾਰਨ ਜਾਂ ਕਿਸੇ ਹੋਰ ਕਾਰਨਾਂ ਕਾਰਨ ਕਿੰਨੀਆਂ ਖੁਰਾਕਾਂ ਬਰਬਾਦ ਹੋ ਗਈਆਂ ਹਨ। ਓਂਟਾਰੀਓ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਦਸੰਬਰ ਵਿਚ ਪਹਿਲੀ ਵਾਰ ਟੀਕੇ ਆਉਣ ਦੇ ਬਾਅਦ ਘੱਟੋ ਘੱਟ 10,16,669 ਖੁਰਾਕਾਂ ਬੇਕਾਰ ਗਈਆਂ ਹਨ। ਇਹ ਕੁਲ ਸਪਲਾਈ ਦਾ ਲਗਭਗ 2.6 ਫੀਸਦੀ ਹੈ ਜੋ ਉਨ੍ਹਾਂ ਸੂਬਿਆਂ ਅਤੇ ਖੇਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹੈ ਜਿਨ੍ਹਾਂ ਨੇ ਬੇਕਾਰ ਹੋਈ ਵੈਕਸੀਨ ਦੀ ਗਿਣਤੀ ਦਿੱਤੀ ਸੀ।

Show More

Related Articles

Leave a Reply

Your email address will not be published. Required fields are marked *

Close