Sports

ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ- ਬਠਿੰਡਾ ਨੇ ਤਰਨਤਾਰਨ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ

ਬਠਿੰਡਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਰਨਤਾਰਨ ਨੂੰ 2-1 ਦੇ ਫਰਕ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਜੂਨੀਅਰ ਲੜਕਿਆਂ ਦੇ ਵਰਗ ਦਾ ਖਿਤਾਬ ਜਿੱਤ ਲਿਆ। ਸਥਾਨਕ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚਲ ਰਹੀ ਚੈਂਪੀਅਨਸ਼ਿਪ ਦੇ ਜੂਨੀਅਰ ਲੜਕਿਆਂ ਦੇ ਵਰਗ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਦਲਜੀਤ ਸਿੰਘ ਆਈਆਰਐਸ ਅਸਿਸਟੈਂਟ ਕਮਿਸ਼ਨਰ ਐਕਸਾਇਜ਼ ਐਂਡ ਕਸਟਮਜ਼ ਜਲੰਧਰ ਨੇ ਕੀਤੀ। ਜੇਤੂ ਟੀਮਾਂ ਨੂੰ ਟਰਾਫੀ ਦੇ ਨਾਲ ਨਾਲ ਮੈਰਿਟ ਸਰਟੀਫੀਕੇਟ, ਮੈਡਲ ਅਤੇ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਹਾਕੀ ਕਪੂਰਥਲਾ ਦੇ ਜਨਰਲ ਸਕੱਤਰ ਰਿਪੁਦਮਨ ਕੁਮਾਰ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।

ਫਾਇਨਲ ਮੈਚ ਵਿੱਚ ਸਖਤ ਟੱਕਰ ਦੇਖਣ ਨੂੰ ਮਿਲੀ। ਜੇਤੂ ਟੀਮ ਵਲੋਂ ਦੋਵੇਂ ਗੋਲ ਜਸਪਾਲ ਸਿੰਘ ਨੇ 27ਵੇਂ ਅਤੇ 39ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਤਰਨਤਾਰਨ ਵਲੋਂ ਇਕੋ ਇਕ ਗੋਲ ਖੇਡ ਦੇ ਚੌਥੇ ਮਿੰਟ ਵਿੱਚ ਕਮਲਜੀਤ ਸਿੰਘ ਨੇ ਕੀਤਾ।

ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਇਨਲ ਮੁਕਾਬਲੇ ਵਿੱਚ ਤਰਨ ਤਾਰਨ ਨੇ ਐਸਬੀਐਸ ਨਗਰ 5-0 ਨਾਲ ਮਾਤ ਦੇ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ ਸੀ।

ਲੜਕੀਆਂ ਦੇ ਜੂਨੀਅਰ ਵਰਗ ਦੇ ਸੈਮੀਫਾਇਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਅੰਮ੍ਰਿਤਸਰ ਨੂੰ 3-0 ਨਾਲ ਅਤੇ ਬਠਿੰਡਾ ਨੇ ਪਟਿਆਲਾ ਨੂੰ 4-0 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ।

ਸੀਨੀਅਰ ਵਰਗ ਦੇ ਲੜਕਿਆਂ ਦੇ ਵਰਗ ਵਿੱਚ ਸੰਗਰੂਰ ਨੇ ਮੋਗਾ ਨੂੰ 2-0, ਪਟਿਆਲਾ ਨੇ ਬਠਿੰਡਾ ਨੂੰ 4-0 ਦੇ ਫਰਕ ਨਾਲ ਹਰਾ ਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ।

ਅੱਜ ਦੇ ਮੈਚਾਂ ਸਮੇਂ ਹਾਕੀ ਪੰਜਾਬ ਦੀ ਸੰਯੁਕਤ ਸਕੱਤਰ ਰੇਨੂ ਬਾਲਾ, ਹਾਕੀ ਪੰਜਾਬ ਦੀ ਐਗਜੈਕਟਿਵ ਕਮੇਟੀ ਮੈਂਬਰ ਪਰਮਿੰਦਰ ਕੌਰ, ਹਾਕੀ ਪੰਜਾਬ ਐਗਜੈਕਟਿਵ ਕਮੇਟੀ ਮੈਂਬਰ ਕੁਲਬੀਰ ਸਿੰਘ ਸੈਣੀ, ਹਾਕੀ ਪੰਜਾਬ ਦੀ ਐਗਜੈਕਟਿਵ ਕਮੇਟੀ ਮੈਂਬਰ ਰਾਜਵੰਤ ਸਿੰਘ ਮਾਨ, ਹਾਕੀ ਐਸਬੀਐਸ ਨਗਰ ਦੀ ਸਕੱਤਰ ਕੰਚਨ, ਹਰਿੰਦਰ ਸਿੰਘ ਸੰਘਾ ਟੈਕਨੀਕਲ ਡੈਲੀਗੇਟ ਹਾਕੀ ਇੰਡੀਆ, ਗੁਰਿੰਦਰ ਸਿੰਘ ਸੰਘਾ ਅੰਪਾਇਰ ਮੈਨੇਜਰ ਹਾਕੀ ਇੰਡੀਆ, ਬਲਵਿੰਦਰ ਸਿੰਘ ਐਫਆਈਐਚ ਲੈਵਲ 2 ਕੋਚ, ਅਵਤਾਰ ਸਿੰਘ, ਮਲਕੀਤ ਸਿੰਘ, ਯੁਧਵਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Close