International

ਅਮਰੀਕਾ ਵਿਚ ਹੋਈ ਭਾਰਤੀ ਵਿਦਿਆਰਥੀ ਦੀ ਮੌਤ ਦਾ ਸਬੰਧ ”ਬਲਿਊ ਵੇਲ ਸੂਸਾਈਡ ਗੇਮ” ਨਾਲ ਸੰਭਵ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪਿਛਲੇ ਮਹੀਨੇ ਮਾਰਚ ਵਿਚ ਅਮਰੀਕੀ ਯੁਨੀਵਰਸਿਟੀ  ਵਿਚ ਪੜ ਰਹੇ ਫਸਟ ਯੀਅਰ ਦੇ ਵਿਦਿਆਰਥੀ ਦੀ ਹੋਈ ਮੌਤ ਦਾ ਸਬੰਧ ਸੰਭਾਵੀ ਤੌਰ ‘ਤੇ ਆਨ ਲਾਈਨ ਗੇਮ ”ਬਲਿਊ ਵੇਲ ਚੈਲੰਜ” ਜਿਸ ਨੂੰ ”ਸੂਸਾਈਡ ਗੇਮ” ਵੀ ਕਿਹਾ ਜਾਂਦਾ ਹੈ, ਨਾਲ ਹੋ ਸਕਦਾ ਹੈ। 20 ਸਾਲਾ ਵਿਦਿਆਰਥੀ ਜਿਸ ਦੇ ਪਰਿਵਾਰ ਦੀ ਇੱਛਾ ਅਨੁਸਾਰ ਉਸ ਦਾ ਨਾਂ ਇਥੇ ਨਹੀਂ ਲਿਖਿਆ ਜਾ ਰਿਹਾ, ਯੁਨੀਵਰਸਿਟੀ ਆਫ ਮਾਸਾਚੂਸੈਟਸ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਸੀ ਜੋ ਪਿਛਲੇ ਮਹੀਨੇ 8 ਮਾਰਚ ਨੂੰ ਮ੍ਰਿਤਕ ਹਾਲਤ ਵਿਚ ਮਿਲਿਆ ਸੀ। ਬ੍ਰਿਸਟਲ ਕਾਊਂਟੀ ਡਿਸਟ੍ਰਿਕਟ ਅਟਰਾਨੀ ਦੇ ਬੁਲਾਰੇ ਗਰੇਗ ਮਿਲੋਟ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ‘ਪ੍ਰਤੱਖ ਆਤਮਹੱਤਿਆ’ ਨੂੰ ਮੁੱਖ ਰਖ ਕੇ ਕੀਤੀ ਗਈ ਹੈ। ”ਬਲਿਊ ਵੇਲ ਚੈਲੰਜ” ਇਕ ਆਨ ਲਾਈਨ ਗੇਮ ਹੈ ਜਿਸ ਵਿਚ ਹਿੱਸਾ ਲੈਣ ਵਾਲੇ ਨੂੰ ਜੁਰਅਤ ਵਿਖਾਉਣ ਲਈ ਉਕਸਾਇਆ ਜਾਂਦਾ ਹੈ। ਸਰਕਾਰੀ ਸੂਤਰਾਂ ਅਨੁਸਾਰ ਭਾਰਤੀ ਵਿਦਿਆਰਥੀ ਦੀ ਚੁਣੌਤੀ 2 ਮਿੰਟ ਲਈ ਸਾਹ ਰੋਕਣ ਦੀ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਹੋ ਸਕਦੀ ਹੈ। ਭਾਰਤੀ ਵਿਦਿਆਰਥੀ ਦੀ ਮੌਤ ਆਨ ਲਾਈਨ ਗੇਮ  ਨਾਲ ਹੋਣ ਬਾਰੇ ਪੁੱਛੇ ਜਾਣ ‘ਤੇ ਮਿਲੋਟ ਨੇ ਕਿਹਾ ਕਿ ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਖੁਦਕੁੱਸ਼ੀ ਦੇ ਨਜ਼ਰੀਏ ਤੋਂ ਹੋਈ ਹੈ। ਮਾਮਲੇ ਨੂੰ ਬੰਦ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਦੀ ਅੰਤਿਮ ਰਿਪੋਰਟ ਦੀ ਉਡੀਕੀ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close