PunjabSports

ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ

ਬਠਿੰਡਾ ਅਤੇ ਤਰਨਤਾਰਨ ਦੀਆਂ ਟੀਮਾਂ ਕਵਾਰਟਰ ਫਾਇਨਲ ਵਿੱਚ

ਜਲੰਧਰ – ਬਠਿੰਡਾ ਨੇ ਹੁਸ਼ਿਆਰਪੁਰ ਨੂੰ 6-0 ਨਾਲ ਅਤੇ ਤਰਨਤਾਰਨ ਨੇ ਪਠਾਨਕੋਟ ਨੂੰ 3-1 ਦੇ ਫਰਕ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ 2024 ਦੇ ਜੂਨੀਅਰ ਲੜਕਿਆਂ ਦੇ ਵਰਗ ਵਿੱਚ ਕਵਾਰਟਰ ਫਾਇਨਲ ਵਿੱਚ ਪਹੁੰਚ ਗਈਆਂ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਸ਼ੁਰੂ ਹੋਈ ਚੈਂਪੀਅਨਸ਼ਿਪ ਦਾ ਉਦਘਾਟਨ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਕੀਤਾ। ਇਸ ਮੌਕੇ ਤੇ ਹਾਕੀ ਕਪੂਰਥਲਾ ਦੇ ਜਨਰਲ ਸਕੱਤਰ ਰਿਪੁਦਮਨ ਕੁਮਾਰ ਸਿੰਘ (ਅੰਤਰਰਾਸ਼ਟਰੀ ਖਿਡਾਰੀ) ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕਰਨ ਲਈ ਕਿਹਾ।

ਪਹਿਲੇ ਮੈਚ ਵਿੱਚ ਤਰਨਤਾਰਨ ਨੇ ਕਪੂਰਥਲਾ ਨੂੰ 6-0 ਦੇ ਫਰਕ ਨਾਲ, ਹੁਸ਼ਿਆਰਪੁਰ ਨੇ ਮੋਹਾਲੀ ਨੂੰ 5-0 ਨਾਲ, ਪਟਿਆਲਾ ਨੇ ਮੋਗਾ ਨੂੰ 3-0 ਨਾਲ, ਗੁਰਦਾਸਪੁਰ ਨੇ ਮੁਕਤਸਰ ਨੂੰ 6-0 ਨਾਲ, ਬਠਿੰਡਾ ਨੇ ਰੋਪੜ ਨੂੰ 4-0 ਨਾਲ, ਪਠਾਨਕੋਟ ਨੇ ਫਰੀਦਕੋਟ ਨੂੰ 2-0 ਨਾਲ, ਸੰਗਰੂਰ ਨੇ ਮਾਨਸਾ ਨੂੰ 11-0 ਨਾਲ ਮਾਤ ਦਿੱਤੀ ਅਤੇ ਮਲੇਰਕੋਟਲਾ ਨੇ ਸਖਤ ਮੁਕਾਬਲੇ ਮਗਰੋਂ ਫਿਰੋਜ਼ਪੁਰ ਨੂੰ 2-1 ਨਾਲ ਮਾਤ ਦਿੱਤੀ।

ਪ੍ਰੀ ਕਵਾਰਟਰ ਫਾਇਨਲ ਮੈਚਾਂ ਵਿੱਚ ਬਠਿੰਡਾ ਨੇ ਹੁਸ਼ਿਆਰਪੁਰ ਨੂੰ 6-0 ਦੇ ਫਰਕ ਨਾਲ ਹਰਾ ਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਤਰਨ ਤਾਰਨ ਨੇ ਪਠਾਨਕੋਟ ਨੂੰ 3-1 ਨਾਲ ਹਰਾ ਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ।

ਅੱਜ ਦੇ ਮੈਚਾਂ ਸਮੇਂ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰਿਤੂ ਰਾਣੀ, ਅੰਤਰਰਾਸ਼ਟਰੀ ਅੰਪਾਇਰ ਮੈਨੇਜਰ ਗੁਰਿੰਦਰ ਸਿੰਘ ਸੰਘਾ, ਹਾਕੀ ਇੰਡੀਆ ਦੇ ਮੁੱਖ ਤਕਨੀਕੀ ਅਧਿਕਾਰੀ ਹਰਿੰਦਰ ਸਿੰਘ ਸੰੰਘਾ, ਹਾਕੀ ਪੰਜਾਬ ਦੇ ਐਗਜੀਕਿਊਟਿਵ ਮੈਂਬਰ ਕੁਲਬੀਰ ਸਿੰਘ ਸੈਣੀ, ਪਰਮਿੰਦਰ ਕੌਰ, ਬਲਵਿੰਦਰ ਸਿੰਘ ਵਿੱਕੀ ਤਕਨੀਕੀ ਅਧਿਕਾਰੀ ਹਾਕੀ ਇੰਡੀਆ, ਸ਼ਿਵਲੋਚਕ ਦੀਪ ਸਿੰਘ ਤਕਨੀਕੀ ਅਧਿਕਾਰੀ ਹਾਕੀ ਇੰਡੀਆ, ਜਤਿੰਦਰਪਾਲ ਸਿੰਘ, ਹਰਿੰਦਰ ਕੌਰ, ਕੰਚਨ, ਜੈਸਮੀਨ ਕੌਰ, ਮਲਕੀਤ ਸਿੰਘ ਰਾਸ਼ਟਰੀ ਅੰਪਾਇਰ, ਕਰਨਦੀਪ ਸੰਧੂ, ਕਰਨਦੀਪ ਸਿੰਘ, ਗੁਰਪ੍ਰੀਤ ਸਿੰਘ, ਮੇਹਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਲਜੋਤ ਸਿੰਘ, ਧਰਮਬੀਰ ਕੌਰ, ਜਸਦੀਪ ਕੌਰ, ਪਵਨਦੀਪ ਕੌਰ, ਖੁਸ਼ਪ੍ਰੀਤ ਕੌਰ, ਚੜਤ ਸਿੰਘ, ਜਤਿੰਦਰ ਸਿੰਘ ਬੌਬੀ, ਨਵਜੋਤ ਸਿੰਘ, ਕੁਲਦੀਪ ਸਿੰਘ, ਹਾਕੀ ਕੋਚ ਪੂਨਮ ਰਾਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਫੋਟੋ ਕੈਪਸ਼ਨ

Show More

Related Articles

Leave a Reply

Your email address will not be published. Required fields are marked *

Close